Tuesday, March 24, 2026

ਤਰਕਸ਼ੀਲ ਅੰਮ੍ਰਿਤਸਰ ਇਕਾਈ 23 ਮਾਰਚ ਨੂੰ ਮਨਾਏਗੀ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ

ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਸਥਾਨਕ ਵਿਰਸਾ PPNJ1603202017ਵਿਹਾਰ ਵਿਖੇ ਇਕਾਈ ਦੇ ਮੀਡੀਆ ਮੁਖੀ ਧਰਵਿੰਦਰ ਸਿੰਘ ਕੋਹਾਲੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮੈਗਜ਼ੀਨ “ਤਰਕਸ਼ੀਲ” ਦਾ ਮਾਰਚ-ਅਪਰੈਲ ਅੰਕ ਵੀ ਰਲੀਜ਼ ਕੀਤਾ ਗਿਆ।ਮੌਜੂਦਾ ਹਾਲਾਤਾਂ ਸਬੰਧੀ ਚਰਚਾ ਕਰਦਿਆਂ ਇਕਾਈ ਮੁਖੀ ਸੁਮੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਬੇਰੁਜ਼ਗਾਰੀ, ਮਹਿੰਗਾਈ, ਬੈਂਕ ਘੁਟਾਲਿਆਂ, ਭੁੱਖਮਰੀ, ਖੁਦਕੁਸ਼ੀਆਂ, ਬਾਲ ਮਜ਼ਦੂਰੀਆਂ ਅਤੇ ਨਿੱਜੀਕਰਣ ਦੀਆਂ ਗੰਭੀਰ ਸਮੱਸਿਆਵਾਂ ਤੋਂ ਆਮ ਜਨਤਾ ਦਾ ਧਿਆਨ ਪਾਸੇ ਹਟਾਉਣ ਲਈ ਹਿੰਦੂ ਰਾਸ਼ਟਰ ਦੇ ਏਜੰਡੇ ਹੇਠ ਹਿੰਦੂ ਮੁਸਲਿਮ, ਭਾਰਤ ਪਾਕਿਸਤਾਨ ਅਤੇ ਨਾਗਰਿਕਤਾ ਸੋਧ ਕਾਨੂੰਨ ਆਦਿ ਫਿਰਕੂ ਮੁੱਦਿਆਂ ਨੂੰ ਉਭਾਰ ਰਹੀ ਹੈ।ਦਿੱਲੀ ਸਮੇਤ ਹੋਰਨਾ ਸੂਬਿਆਂ ਵਿੱਚ ਫਿਰਕੂ ਦੰਗੇ ਕਰਵਾ ਕੇ ਘੱਟ ਗਿਣਤੀਆਂ, ਤਰਕਸ਼ੀਲਾਂ, ਦਲਿਤਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।ਜਿਸ ਦੇ ਖਿਲਾਫ਼ ਤਰਕਸ਼ੀਲ ਸੁਸਾਇਟੀ ਪੰਜਾਬ ਦੀਆਂ ਸਮੂਹ ਇਕਾਈਆਂ ਨੂੰ ਲਾਮਬੰਦ ਹੋ ਕੇ ਡਟਵਾਂ ਵਿਰੋਧ ਕਰਨ ਦੀ ਲੋੜ ਹੈ।
                ਵਿੱਤ ਵਿਭਾਗ ਦੇ ਮੁਖੀ ਜਸਪਾਲ ਬਾਸਰਕਾ ਅਤੇ ਮਨਜੀਤ ਬਾਸਰਕੇ ਨੇ ਕਿਹਾ ਕਿ ਸਮਾਜ ‘ਚੋਂ ਫਿਰਕਾਪ੍ਰਸਤੀ ਅਤੇ ਜਾਤ-ਪਾਤ ਦੇ ਖਾਤਮੇ ਲਈ ਲੋਕਾਂ ਵਿੱਚ ਵਿਗਿਆਨਕ ਵਿਚਾਰਧਾਰਾ ਦੇ ਪ੍ਰਸਾਰ-ਪ੍ਰਚਾਰ ਦੇ ਨਾਲ ਨਾਲ ਸੰਘਰਸ਼ਸ਼ੀਲ ਮਾਨਸਿਕਤਾ ਦਾ ਪ੍ਰਫੁਲਤ ਹੋਣਾ ਬੇਹੱਦ ਜਰੂਰੀ ਹੈ।ਅੰਮ੍ਰਿਤਸਰ ਇਕਾਈ ਵਲੋਂ 23 ਮਾਰਚ ਨੂੰ ਮਨਾਏ ਜਾ ਰਹੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਮੈਗਜ਼ੀਨ ਹਫ਼ਤੇ ਦੌਰਾਨ ਤਰਕਸ਼ੀਲ ਮੈਗਜ਼ੀਨ ਅਤੇ ਤਰਕਸ਼ੀਲ ਸਾਹਿਤ ਦੇ ਵੱਧ ਤੋਂ ਵੱਧ ਪਾਠਕ ਬਣਾਏ ਜਾਣਗੇ ।
               ਤਰਕਸ਼ੀਲ ਆਗੂ ਧਰਵਿੰਦਰ ਕੋਹਾਲੀ ਨੇ ਦੇਸ਼ ‘ਚ ਵਿਗਿਆਨਕ ਅਤੇ ਵਿਰੋਧੀ ਵਿਚਾਰਾਂ ਦੇ ਅਜ਼ਾਦਾਨਾ ਪ੍ਰਗਟਾਵੇ ਅਤੇ ਸ਼ਾਂਤਮਈ ਅੰਦੋਲਨ ਤੇ ਪਾਬੰਦੀਆਂ ਲਾ ਕੇ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਤਰਕਸ਼ੀਲ ਕਾਰਕੁੰਨਾਂ ਖਿਲਾਫ ਦੇਸ਼ ਧ੍ਰੋਹ ਦੇ ਝੂਠੇ ਕੇਸ ਦਰਜ ਕਰਨ ਲਈ ਮੋਦੀ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।
              ਇਸ ਮੌਕੇ ਸੁਖਮੀਤ ਸਿੰਘ, ਮੇਜਰ ਸਿੰਘ, ਅਸ਼ਵਨੀ ਕੁਮਾਰ, ਰਮੇਸ਼ ਕੁਮਾਰ, ਕੰਵਲਜੀਤ ਸਿੰਘ, ਬਲਦੇਵ ਸਿੰਘ, ਸੁਮਨਦੀਪ ਕੌਰ ਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …