Saturday, January 11, 2025

ਪਿੰਡ ਖੱਟਰਾਂ ਵਿਖੇ ਖੂਨਦਾਨ ਕੈਂਪ ਅੱਜ 18 ਨੂੰ

ਕਰੋਨਾ ਵਾਇਰਸ ਕਾਰਨ ਅੱਖਾਂ ਦਾ ਚੈਕਅਪ ਕੈਂਪ ਕੀਤਾ ਮੁਅੱਤਲ

ਸਮਰਾਲਾ, 17 ਮਾਰਚ (ਪੰਜਾਬ ਪੋਸਟ- ਇੰਦਰਜੀਤ ਕੰਗ) – ਇਥੋਂ ਨੇੜਲੇ ਪਿੰਡ ਖੱਟਰਾਂ ਵਿਖੇ ਕੋਹਿਨੂਰ ਵੈਲਫੇਅਰ ਅਤੇ ਸਪੋਰਟਸ ਕਲੱਬ, ਗਰਾਮ ਪੰਚਾਇਤ Bloodਖੱਟਰਾਂ ਵਲੋਂ ਜੋਗਿੰਦਰ ਸਿੰਘ ਕੈਨੇਡਾ ਅਤੇ ਮਾਤਾ ਜਸਵੰਤ ਕੌਰ ਕੈਨੇਡਾ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ 18 ਮਾਰਚ ਨੂੰ ਪਿੰਡ ਖੱਟਰਾਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਲਗਾਇਆ ਜਾ ਰਿਹਾ ਹੈ।
                ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਖੱੱਟਰਾਂ, ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ਕਾਰਨ ਅੱਜ ਦੇ ਦਿਨ ਲੱਗਣ ਵਾਲਾ ਅੱਖਾਂ ਦਾ ਮੁਫਤ ਚੈਕਅਪ ਅਤੇ ਅਪਰੇਸ਼ਨ ਕੈਂਪ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਮੁਅੱਤਲ ਕਰ ਦਿੱਤਾ ਗਿਆ ਹੈ।ਪ੍ਰੰਤੂ ਸਮੇਂ ਦੀ ਜਰੂਰਤ ਅਨੁਸਾਰ ਖੂਨ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਸਿਵਲ ਹਸਪਤਾਲ ਲੁਧਿਆਣਾ ਦੀ ਟੀਮ ਵਲੋਂ ਖੂਨਦਾਨ ਕੈਂਪ ਲਗਾਇਆ ਜਾਵੇਗਾ।ਖੂਨਦਾਨ ਕੈਂਪ ਮੌਕੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਇਨਬਿੰਨ ਕੀਤੀ ਜਾਵੇਗੀ ਤਾਂ ਜੋ ਕਿਸੇ ਵਿਅਕਤੀ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

Check Also

ਬਾਬਾ ਮੇਹਰ ਦਾਸ ਜੀ ਦੇ ਅਸਥਾਨ ‘ਤੇ ਗੁਰਮਤਿ ਸਮਾਗਮ ਆਯੋਜਿਤ

ਸੰਗਰੂਰ, 10 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਸਲਾਈਟ ਰੋਡ ਸਥਿਤ ਬਾਬਾ ਮੇਹਰ ਦਾਸ ਜੀ ਪਾਓ …