Sunday, June 29, 2025
Breaking News

ਕੋਰੋਨਾ ਵਾਇਰਸ – ਤਖ਼ਤ ਸਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਅੱਜ

ਹਜੂਰ ਸਾਹਿਬ (ਨੰਦੇੜ), 18 ਮਾਰਚ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਦੁਨੀਆ ਭਰ ‘ਚ ਦਹਿਸ਼ਤ ਫੈਲਾ ਰਹੇ ਕੋਰੋਨਾ ਵਾਇਰਸ ਤੋਂ ਮਾਨਵਤਾ ਦੀ ਰੱਖਿਆ Hazur Sahibਵਾਸਤੇ ਤਖ਼ਤ ਸਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਅੱਜ ਸਵੇਰੇ 11.00 ਵਜੇ ਪੈਣਗੇ ਅਤੇ ਮਾਨਵਜਾਤੀ ਦੇ ਕਲਿਆਣ ਅਤੇ ਕੋਰੋਨਾ ਤੋਂ ਛੁਟਕਾਰੇ ਦੀ ਅਰਦਾਸ ਕੀਤੀ ਜਾਵੇਗੀ।
               ਸ੍ਰੀ ਅਖੰਡ ਪਾਠ ਦੀ ਅਰੰਭਤਾ 17 ਮਾਰਚ ਨੂੰ ਹੋਈ ਸੀ। ਹੈਡ ਗ੍ਰੰਥੀ ਭਾਈ ਕਸ਼ਮੀਰ ਸਿੰਘ ਨੇ ਪਾਠ ਦੀ ਅਰੰਭਤਾ ਕਰਦੇ ਹੋਏ ਹੁਕੁਮਨਾਮਾ ਪੜ੍ਹਿਆ। ਇਸ ਸਮੇਂ ਤਖ਼ਤ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ, ਹੈਡ ਗ੍ਰੰਥੀ ਭਾਈ ਕਸ਼ਮੀਰ ਸਿੰਘ, ਧੂਪੀਆ ਭਾਈ ਰਾਮ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ, ਭਾਈ ਜਗਿੰਦਰ ਸਿੰਘ ਸੁਖਾਈ, ਮੈਂਬਰ ਗੁਰਚਰਨ ਸਿੰਘ ਘੜੀਸਾਜ਼, ਗੁਲਾਬ ਸਿੰਘ ਕੰਧਾਰਵਾਲੇ, ਰਵਿੰਦਰ ਸਿੰਘ ਕਪੂਰ, ਸਾਬਕਾ ਮੈਂਬਰ ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ ਹੁੰਦਲ, ਅਵਤਾਰ ਸਿੰਘ ਪਹਿਰੇਦਾਰ, ਜਸਪਾਲ ਸਿੰਘ ਲਾਂਗਰੀ, ਬੰਟੀ ਸਿੰਘ ਬਾਬਾ ਜੀ, ਤਖ਼ਤ ਸਚਖੰਡ ਸ੍ਰੀ ਹਜੂਰ ਸਾਹਿਬ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ, ਸਕੱਤਰ ਰਵਿੰਦਰ ਸਿੰਘ ਬੁੰਗਾਈ, ਡੀ.ਪੀ ਸਿੰਘ ਚਾਵਲਾ ਅਤੇ ਹੋਰ ਸਿੱਖ ਸੰਗਤਾਂ ਹਾਜ਼ਰ ਸਨ। 

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …