ਆਓ ਸਾਰੇ ਰਲ ਕੋਰੋਨਾ ਨੂੰ ਹਰਾਈਏ
ਘਰਾਂ ਵਿੱਚ ਰਹਿ ਜ਼ਿੰਮੇਵਾਰੀ ਨਿਭਾਈਏ।
ਹੱਥਾਂ ਦੀ ਸਫ਼ਾਈ ਸੈਨੀਟਾਈਜ਼ਰ ਨਾਲ ਕਰੀਏ
ਹੱਥ ਮਿਲਾਉਣ ਤੋਂ ਸਾਰੇ ਅਸੀਂ ਡਰੀਏ
ਬਿਨਾਂ ਧੋਤੇ ਹੱਥ, ਮੂੰਹ ਨੱਕ ਅੱਖਾਂ `ਤੇ ਨਾ ਲਾਈਏ
ਆਓ ਸਾਰੇ ਰਲ ਕੋਰੋਨਾ ਨੂੰ ਹਰਾਈਏ।
ਖੰਘ ਆਵੇ ਢੱਕੋ ਮੂੰਹ, ਦੂਜਿਆਂ ਤੋਂ ਪਿੱਛੇ ਹੋਈਏ
ਖਾਣਾ ਖਾਣ ਤੋਂ ਪਹਿਲਾਂ, ਹੱਥ ਚੰਗੀ ਤਰ੍ਹਾਂ ਧੋਈਏ
ਹੁਣ ਕਿਸੇ ਦੇ ਵੀ ਘਰ, ਆਈਏ ਤੇ ਨਾ ਜਾਈਏ
ਆਓ ਸਾਰੇ ਰਲ ਕੋਰੋਨਾ ਨੂੰ ਹਰਾਈਏ।
ਕਰੋਨਾ ਵਾਇਰਸ ਮਨੁੱਖੀ, ਕਰੀ ਜਾਵੇ ਘਾਣ
ਜ਼ਹਿਰ ਨਾਲੋਂ ਤਿੱਖਾ, ਵੱਜੇ ਜਦੋਂ ਇਹਦਾ ਬਾਣ
ਹੋਈਏ ਮਜ਼ਬੂਤ, ਹਰੀਆਂ ਸਬਜ਼ੀਆਂ ਖਾਈਏ
ਆਓ ਸਾਰੇ ਰਲ ਕੋਰੋਨਾ ਨੂੰ ਹਰਾਈਏ।
ਹੋਵੇ ਜੇ ਬੁਖਾਰ, ਨਾਲ ਆਉਂਦੀ ਹੋਵੇ ਖੰਘ
ਔਖਾ ਆਵੇ ਸਾਹ, ਜ਼ੁਕਾਮ ਕਰੀ ਜਾਵੇ ਤੰਗ
ਧੱਸੀਏ ਡਾਕਟਰ ਨੂੰ, ਦੁੱਖ ਕਦੇ ਨਾ ਲੁਕਾਈਏ
ਆਓ ਸਾਰੇ ਰਲ ਕੋਰੋਨਾ ਨੂੰ ਹਰਾਈਏ।
ਮਜ਼ਬੂਰੀ ਵੱਸ ਜਦੋਂ, ਘਰੋਂ ਬਾਹਰ ਜਾਓ ਜੀ,
ਪਹਿਲਾਂ ਕੱਪੜੇ ਬਦਲੋ, ਜਦੋਂ ਘਰੇ ਆਓ ਜੀ
ਵੱਖੋ ਵੱਖ ਰਹੀਏ, ਸਹੀ ਫ਼ਾਸਲਾ ਬਣਾਈਏ
ਆਓ ਸਾਰੇ ਰਲ ਕੋਰੋਨਾ ਨੂੰ ਹਰਾਈਏ।
ਬਚਾਓ ਵਿੱਚ ਹੀ ਬਚਾਓ, ਕਹਿੰਦੇ ਅਸੀਂ ਸਾਰੇ
ਕਿਹੋ ਜਿਹੀ ਬੀਮਾਰੀ ਕਈ ਦੇਸ਼ ਇਹਤੋਂ ਹਾਰੇ
ਕੋਰੋਨਾ ਮੁਕਤ ਹੋਈਏ ਰੱਬ ਨੂੰ ਸੀਸ ਨਿਵਾਈਏ।
ਆਓ ਸਾਰੇ ਰਲ਼ ਕੋਰੋਨਾ ਨੂੰ ਹਰਾਈਏ।
ਘਰਾਂ ਵਿੱਚ ਰਹਿ ਜਿੰਮੇਵਾਰੀ ਨਿਭਾਈਏ।
ਆਓ ਸਾਰੇ ਰਲ ਕੋਰੋਨਾ ਨੂੰ ਹਰਾਈਏ।
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 9855512677