Sunday, December 22, 2024

ਕੋਰੋਨਾ ਦਾ ਕਹਿਰ: ਜਿੰਮੇਵਾਰ ਕੌਣ

          Corona Virus  ਕੋਰੋਨਾ ਵਾਇਰਸ ਦੇ ਕਹਿਰ ਕਰਕੇ ਕੋਵਿਡ-19 ਨਾਮ ਦਾ ਰੋਗ ਅੱਜ ਦੁਨੀਆਂ ਦੇ 166 ਦੇਸ਼ਾਂ ਵਿੱਚ ਫੈਲ ਚੁੱਕਾ ਹੈ।ਲਗਭਗ 2 ਲੱਖ 85 ਹਜ਼ਾਰ ਲੋਕ ਪ੍ਰਭਾਵਿਤ ਹੋਏ ਅਤੇ 13 ਹਜਾਰ ਤੋਂ ਜਿਆਦਾ ਮੌਤਾਂ ਹੋ ਚੱਕੀਆਂ ਹਨ। ਇਕੱਲੇ ਯੂਰਪ ਦੇ ਵਿਕਸਤ ਦੇਸ਼ਾਂ ਵਿੱਚ 5 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।ਭਾਵੇਂ ਕੈਨੇਡਾ ਤੇ ਅਮਰੀਕਾ ਵਿੱਚ ਉਚ ਪੱਧਰੀ ਸਿਹਤ ਸਹੂਲਤਾਂ ਮੌਦੂਦ ਹਨ, ਪਰ ਇਹ ਦੇਸ਼ ਵੀ ਇਸ ਦੀ ਮਾਰ ਤੋਂ ਨਾ ਬਚ ਸਕੇ।ਆਖਿਰ ਇਸ ਮਹਾਂਮਾਰੀ ਨੂੰ ਫੈਲਾਉਣ ਲਈ ਕੌਣ ਜਿੰਮੇਵਾਰ ਹੈ? ਇਸ ਬਿਮਾਰੀ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਦੀ ਸੀ-ਫੂਡ ਮਾਰਕੀਟ ਤੋਂ ਹੋਈ ਮੰਨੀ ਜਾ ਰਹੀ ਹੈ।ਇਸ ਸੀ-ਫੂਡ ਮਾਰਕੀਟ ਵਿੱਚ ਲੋਕ ਚਮਗਿੱਦੜ ਤੋਂ ਇਲਾਵਾ ਕੁੱਤੇ, ਬਿਲੀਆਂ, ਚੂਹੇ, ਡੱਡੂ, ਸੱਪ ਆਦਿ ਕਈ ਤਰ੍ਹਾਂ ਦਾ ਮਾਸ ਜਿਉਂਦੇ ਅਤੇ ਅੱਧਮੋਏ ਜਾਨਵਰਾਂ ਦਾ ਖਾਂਦੇ ਹਨ।
             ਦਸੰਬਰ 2019 ‘ਚ ਚੀਨ ਦੇ ਵੁਹਾਨ ਸ਼ਹਿਰ ਦੀ ਇਕ ਲੈਬ ਵਿੱਚ ਖਜ਼ ਕਰ ਰਹੇ ਵਿਗਿਆਨੀਆਂ ਨੇ ਇਕ ਅਜ਼ੀਬ ਜਿਹਾ ਵਾਇਰਸ ਵੇਖਿਆ ਸੀ, ਜੋ ਚਮਗਿੱਦੜਾਂ ਦੇ ਜੀਨ ਨਾਲ ਮਿਲਦਾ-ਜੁਲਦਾ ਸੀ।ਚੀਨ ਵਿੱਚ ਇਸ ਵਾਇਰਸ ਤੋਂ ਪੀੜਤ ਵੁਹਾਨ ਸ਼ਹਿਰ `ਚ ਮੌਤਾਂ ਭਾਵੇਂ ਦਸੰਬਰ ਵਿੱਚ ਹੀ ਹੋਣੀਆਂ ਸ਼ੁਰੂ ਹੋ ਗਈਆਂ ਸਨ।ਪਰ ਚੀਨ ਨੇ ਜਾਣਬੁੱਝ ਕੇ ਅੰਕੜੇ ਛੁਪਾ ਕੇ ਰੱਖੇ।ਹਾਲ ਹੀ ‘ਚ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਡੋਨਾਲਡ ਟਰੰਪ ਵਲੋਂ ਚੀਨ ਨੂੰ ਇਸ ਬਾਰੇ ਝਾੜ ਪਾਈ ਗਈ ਹੈ।ਪਰ ਕੋਰੋਨਾ ਵਾਇਰਸ ਦਾ ਰੋਗ ਚਮਗਿੱਦੜਾਂ ਤੋਂ ਮਨੁੱਖ ਤੱਕ ਫੈਲਿਆ ਜਾਂ ਚੀਨ ਦੀ ਕਿਸੇ ਲੈਬ ਵਿਚੋਂ ਨਿਕਲਿਆ ਜਾਂ ਇਸ ਪਿਛੇ ਕੋਈ ਹੋਰ ਵੱਡਾ ਰਹੱਸ ਹੈ, ਇਸ ਬਾਰੇ ਕੌਣ ਖੁਲਾਸਾ ਕਰੇਗਾ?
              ਅੱਜ ਅੰਤਰਰਾਸ਼ਟਰੀ ਸੰਗਠਨ ਸੰਯੁਕਤ ਰਾਸ਼ਟਰ ਨੂੰ ਅੱਗੇ ਆਉਣਾ ਪਵੇਗਾ।ਜਿਸਦੇ ਦੁਨੀਆਂ ਦੇ 193 ਦੇਸ਼ ਮੈਂਬਰ ਹਨ।ਭਾਵੇਂ ਸੰਯੁਕਤ ਰਾਸ਼ਟਰ ਦੀ ਸਹਾਇਕ ਏਜੰਸੀ `ਵਿਸ਼ਵ ਸਿਹਤ ਸੰਗਠਨ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਅ ਰਹੀ ਹੈ। ਪਰ ਕੋਰੋਨਾ ਵਾਇਰਸ ਫ਼ੈਲਣ ਦੇ ਕਾਰਨਾਂ ਦੀ ਪੜਚੋਲ ਕਰਨ ਅਤੇ ਸਮੁਚੀ ਮਾਨਵਤਾ ਦੇ ਭਵਿਖ ਲਈ ਇਹ ਅਤਿ ਸੰਵੇਦਨਸ਼ੀਲ ਮੁੱਦਾ ਸੰਯੁਕਤ ਰਾਸ਼ਟਰ ਦੀ ਮਹਾਂ ਸਭਾ, ਸੁਰੱਖਿਆ ਪ੍ਰੀਸ਼ਦ ਜਾਂ ਅੰਤਰਰਾਸ਼ਟਰੀ ਨਿਆਂ ਅਦਾਲਤ ਵਿੱਚ ਮੈਂਬਰ ਦੇਸ਼ਾਂ ਵਲੋਂ ਉਠਾਇਆ ਜਾਣਾ ਚਾਹੀਦਾ ਹੈ।
               ਸਮੁੱਚੀ ਦੁਨੀਆਂ `ਚ ਕੋਰੋਨਾ ਵਾਇਰਸ ਦੇ ਹੋਏ ਤੇਜ਼ ਰਫ਼ਤਾਰ ਪ੍ਰਸਾਰ ਤੋਂ ਉਨ੍ਹਾਂ ਵਿਕਸਤ ਦੇਸ਼ਾਂ ਨੂੰ ਸਬਕ ਸਿੱਖਣਾ ਚਾਹੀਦਾ ਹੈ, ਜੋ ਕੁਦਰਤ ਨਾਲ ਛੇੜਛਾੜ ਕਰਕੇ ਅਮੀਰ ਅਤੇ ਸਰਵ ਸ਼ਕਤੀਸ਼ਾਲੀ ਬਣਨ ਦੀ ਦੌੜ ਵਿੱਚ ਲੱਗੇ ਹੋਏ ਹਨ।
                ਅੱਜ ਅਸੀਂ ਜਿੰਨੇ ਮਰਜ਼ੀ ਮਾਰੂ ਤੋਂ ਮਾਰੂ ਹਥਿਆਰ ਬਣਾ ਲਈਏ, ਦੇਸ਼ ਦੀ ਸੁਰੱਖਿਆ ਲਈ ਹੱਦਾਂ ਸਰਹੱਦਾਂ ਸੀਲ ਕਰ ਦੇਈਏ, ਉਚ ਪੱਧਰੀ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ ਦੇ ਬਾਵਜ਼ੂਦ ਕੁਦਰਤ ਦੀ ਮਾਰ ਤੋਂ ਬਚਣਾ ਮੁਸ਼ਕਲ ਲੱਗ ਰਿਹਾ ਹੈ।ਜਿਸ ਦੀ ਜ਼ਿੰਦਾ ਮਿਸਾਲ ਕੋਰੋਨਾ ਵਾਇਰਸ ਦੀ ਹੈ, ਜਿਸ ਨੇ ਫ਼ੈਲਣ ਲੱਗਿਆਂ ਕੋਈ ਹੱਦਾਂ ਬੰਨੇ ਨਹੀਂ ਵੇਖੇ।

       ਸ਼ਾਲਾ! ਰੱਬਾ ਮਿਹਰ ਕਰੀਂ!

Gurmeet S-Bhoma Btl

 

 

 

ਗੁਰਮੀਤ ਸਿੰਘ ਭੋਮਾ (ਸਟੇਟ ਅਵਾਰਡੀ)
ਗਰੇਟਰ ਕੈਲਾਸ਼, ਬਟਾਲਾ।
ਮੋ – 9781535440
ਨੋਟ – ਲੇਖ਼ਕ ਚਲੰਤ ਮਾਮਲਿਆਂ ਦੇ ਵਿਸ਼ਲੇਸ਼ਕ ਹਨ)

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …