Friday, August 1, 2025
Breaking News

ਪੰਜਾਬ ਸਰਕਾਰ ਦੀ ਬੇਨਤੀ `ਤੇ ਪੰਜਾਬ ਡਿਸਟਿਲਰੀਜ਼ ਕਰ ਰਹੀਆਂ ਨੇ ਸੈਨੇਟਾਈਜ਼ਰ ਦਾ ਨਿਰਮਾਣ

ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਨੂੰ ਕੀਤੀ ਜਾ ਰਹੀ ਹੈ ਮੁਫ਼ਤ ਸਪਲਾਈ

ਚੰਡੀਗੜ੍ਹ, 28 ਮਾਰਚ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਦੀ ਸਮੱਸਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀ ਬੇਨਤੀ `ਤੇ ਪੰਜਾਬ ਡਿਸਟਿਲਰੀਜ਼ ਸੈਨੇਟਾਈਜ਼ਰ Sanitizerਤਿਆਰ ਕਰ ਰਹੀਆਂ ਹਨ।
             ਇਹ ਜਾਣਕਾਰੀ ਦਿੰਦਿਆਂ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਐਨ.ਵੀ ਡਿਸਟਿਲਰੀ ਪਟਿਆਲਾ, ਚੰਡੀਗੜ੍ਹ ਡਿਸਟਿਲਰੀਜ਼ ਐਂਡ ਬੌਟਲਰਸ ਬਨੂੜ, ਬਠਿੰਡਾ ਕੈਮੀਕਲਜ਼ ਲਿਮਟਿਡ ਬਠਿੰਡਾ, ਚੱਢਾ ਸ਼ੂਗਰ ਐਂਡ ਡਿਸਟਿਲਰੀਜ਼ ਗੁਰਦਾਸਪੁਰ, ਜਗਤਜੀਤ ਡਿਸਟਿਲਰੀ ਹਮੀਰਾ ਅਤੇ ਪਾਇਨੀਅਰ ਇੰਡਸਟਰੀਜ਼ ਪਠਾਨਕੋਟ ਨਾ ਸਿਰਫ਼ ਸਰਕਾਰ ਦੁਆਰਾ ਨਿਰਧਾਰਤ ਫਾਰਮੂਲੇ ਅਨੁਸਾਰ ਸੈਨੇਟਾਈਜ਼ਰ ਬਣਾ ਰਹੇ ਹਨ ਬਲਕਿ ਐਫ.ਡੀ.ਏ ਪੰਜਾਬ ਦੁਆਰਾ ਦਰਸਾਈ ਗਈ ਲੋੜ ਅਨੁਸਾਰ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਵੀ ਸੈਨੇਟਾਈਜ਼ ਸਮੱਗਰੀ ਦੀ ਸਪਲਾਈ ਬਿਲਕੁੱਲ ਮੁਫ਼ਤ ਕਰ ਰਹੇ ਹਨ।
                 ਹਦਾਇਤਾਂ ਅਨੁਸਾਰ ਹੈਂਡ ਸੈਨੇਟਾਈਜ਼ਰ 96% ਈਥਾਨੋਲ, 3% ਹਾਈਡਰੋਜਨ ਪਰਆਕਸਾਈਡ, ਗਲਿਸਰਿਲ, ਅਨੁਮਾਨਤ ਰੰਗ ਅਤੇ ਸਟਿਰਲਾਈਜ਼ ਪਾਣੀ ਦੇ ਮਿਸ਼ਰਣ ਨਾਲ ਬਣਾਇਆ ਜਾ ਰਿਹਾ ਹੈ।
                ਕਾਬਲੇਗੌਰ ਹੈ ਕਿ ਕੋਵਿਡ-19 ਵਾਇਰਸ ਦੇ ਫੈਲਾਅ ਦੇ ਮੱਦੇਨਜ਼ਰ ਪੰਜਾਬ ‘ਚ ਸੈਨੇਟਾਈਜ਼ਰਾਂ ਦੀ ਭਾਰੀ ਮੰਗ ਹੈ।ਬਾਜ਼ਾਰ ਵਿੱਚ ਸੈਨੇਟਾਈਜ਼ਰਾਂ ਦੀ ਭਾਰੀ ਕਮੀ ਨੇ ਕਾਲਾਬਾਜ਼ਾਰੀ ਨੂੰ ਜਨਮ ਦਿੱਤਾ ਹੈ।
                ਇਹ ਡਿਸਟਿਲਰੀਆਂ ਥੋਕ ਮਾਤਰਾ ਵਿਚ ਸੈਨੇਟਾਈਜ਼ਰਾਂ ਦੀਆਂ ਰੋਜ਼ਮਰ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੀਆਂ ਹਨ।ਪਿੱਛਲੇ ਕੁੱਝ ਦਿਨਾਂ ਵਿਚ, ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੁਆਰਾ ਵਰਤਣ ਲਈ ਲਗਭਗ 33000 ਲੀਟਰ ਸੈਨੇਟਾਈਜ਼ ਸਮੱਗਰੀ ਦੀ ਸਪਲਾਈ ਕੀਤੀ ਗਈ ਹੈ।ਇਸੇ ਤਰ੍ਹਾਂ ਪੁਲਿਸ ਫੋਰਸ ਨੂੰ ਡਿਊਟੀ `ਤੇ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਵਰਤੋਂ ਲਈ ਵੀ ਸੈਨੇਟਾਈਜ਼ ਸਮੱਗਰੀ ਦੀ ਸਪਲਾਈ ਕੀਤੀ ਗਈ ਹੈ।ਇਸ ਦੇ ਨਾਲ ਹੀ ਸਿਵਲ ਪ੍ਰਸ਼ਾਸਨ ਦੇ ਕਰਮਚਾਰੀਆਂ ਦੀ ਵਰਤੋਂ ਲਈ ਵੀ ਡਿਪਟੀ ਕਮਿਸ਼ਨਰਾਂ ਨੂੰ ਸੈਨੇਟਾਈਜ਼ ਸਮੱਗਰੀ ਦੀ ਸਪਲਾਈ ਕੀਤੀ ਜਾ ਰਹੀ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …