ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ – ਸੰਧੂ) – ਅਜੋਕਾ ਦੌਰ ਦੇਸ਼ ਲਈ ਬਹੁਤ ਹੀ ਨਾਜ਼ੁਕ ਤੇ ਘਾਤਕ ਹੈ। ਇਸ ਸਮੇਂ ਗਰੀਬ ਜਾਂ ਅਮੀਰ ਦੀ ਗੱਲ ਨਹੀਂ, ਬਲਕਿ
ਕਿਸ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਇਹ ਦੇਖਣ ਦੀ ਲੋੜ ਹੈ।ਜੁਡੀਸ਼ੀਅਲ ਕੌਂਸਲ ਦੇ ਜ਼ਿਲ੍ਹਾ ਮੁੱਖੀ ਪ੍ਰਿੰਸੀਪਲ ਸ਼ਰਤ ਵਸ਼ਿਸ਼ਟ ਨੇ ਕੋਰੋਨਾ ਵਾਇਰਸ ਦੇ ਕਾਰਨ ਘਰਾਂ ਵਿਚ ਬੰਦ ਲੋੜਵੰਦ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡਦਿਆਂ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ।ਪ੍ਰਿੰਸੀਪਲ ਵਸ਼ਿਸ਼ਟ ਨੇ ਦੱਸਿਆ ਕਿ 14 ਅਪ੍ਰੈਲ ਤੱਕ ਇਹ ਸਿਲਸਿਲਾ ਜਾਰੀ ਰਹੇਗਾ।ਇਸ ਮੋਕੇ ਰਜਿੰਦਰ ਸਾਹਨੀ, ਸਾਹਿਲ ਅੋਰੜਾ, ਸੁਰਜੀਤ ਸਿੰਘ, ਵੰਦਨਾ, ਕਿਰਨ, ਸੂਰਜ਼ ਬੇਰੀ, ਦੀਪਕ ਮਹਾਜਨ ਅਤੇ ਗੋਰਵ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media