ਕਿਹਾ ਪੁੱਲ ਨੂੰ ਆਰਜ਼ੀ ਤੌਰ ‘ਤੇ ਚਾਲੂ ਕਰਨ ਲਈ ਅਧਿਕਾਰੀ ਯਤਨ ਕਰਨ
ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਦੋ ਦਰਜਨ ਤੋਂ ਜਿਆਦਾ ਪਿੰਡਾਂ ਨੂੰ ਆਪਸ ਵਿੱਚ ਜੋੜਨ ਅਤੇ
ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸਾਨਾਂ ਦੀ 7-8 ਹਜਾਰ ਏਕੜ ਜਮੀਨ ਤੇ ਫਸਲਾਂ ਦੀ ਕਾਸ਼ਤ ਲਈ ਅਹਿਮ ਕੜੀ ਵਜੋਂ ਦੇਖੇ ਜਾਂਦੇ ਰਾਵੀ ਦਰਿਆ ਤੇ ਬਣ ਰਹੇ ਕੱਸੋਵਾਲ ਪੁੱਲ ਦੇ ਨਿਰਮਾਣ ਕਾਰਜ਼ਾਂ ਦਾ ਨਰੀਖਣ ਕਰਨ ਪੁੱਜੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਸੰਬੰਧਿਤ ਅਧਿਕਾਰੀਆਂ ਨੂੰ ਪੁੱਲ ਦੇ ਨਿਰਮਾਣ ਕਾਰਜਾਂ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ।
ਇਸ ਸਮੇਂ ਦਰਿਆ ਪਾਰ ਖੇਤੀ ਕਰਦੇ ਕਿਸਾਨਾਂ ਨੇ ਔਜਲਾ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦੱਸਦਿਆਂ ਕਿਹਾ ਕਿ ਪੁੱਲ ਦਾ ਨਿਰਮਾਣ ਕਾਰਜ਼ ਵਿੱਚ ਪਹਿਲਾਂ ਹੀ ਬਹੁਤ ਦੇਰੀ ਹੋ ਚੁੱਕੀ ਹੈ ਅਤੇ ਪੁੱਲ ਦੇ ਚਾਲੂ ਨਾ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਕਣਕ ਦੀ ਫਸਲ ਨੂੰ ਮੰਡੀਆਂ ਤੱਕ ਪਹੁੰਚਾਉਣ ਵਿੱਚ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਨੇ ਦੱਸਿਆ ਕਿ ਜੇਕਰ ਪੁੱਲ ਦੇ ਦੋਹਾਂ ਪਾਸਿਆਂ ਤੇ ਮਿੱਟੀ ਪਾ ਦਿਤੀ ਜਾਵੇ ਤਾਂ ਕਿ ਕਿਸਾਨ ਅਸਾਨੀ ਨਾਲ ਆਪਣੀ ਕਣਕ ਦੀ ਫਸਲ ਨੂੰ ਮੰਡੀਆਂ ਤੱਕ ਪਹੂੰਚਾ ਸਕਦੇ ਹਨ।ਜਿਸ ਲਈ ਕਿਸਾਨਾਂ ਨੇ ਆਪਣੇ ਪੱਧਰ ਤੇ ਮਿੱਟੀ ਪਾਉਣ ਪਾ ਕੇ ਦੇਣ ਦਾ ਵਾਅਦਾ ਵੀ ਕੀਤਾ।ਪਰ ਜ਼ਿਲ੍ਹਾ ਪ੍ਰਸਾਸ਼ਨ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਵੀ ਪੁੱਲ ਨਿਰਮਾਣ ਵਿੱਚ ਲੱਗੀ ਸੰਬੰਧਿਤ ਕੰਪਨੀ ਵਲੋਂ ਕਿਸਾਨਾਂ ਨਾਲ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ।ਇਥੇ ਇਹ ਵੀ ਜਿਕਰਯੋਗ ਹੈ ਕਿ ਕੱਸੋਵਾਲ ਪੁੱਲ ਦੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਇਥੇ ਡਰੰਮਾਂ ਵਾਲਾ ਪੁੱਲ ਬਣਿਆ ਹੁੰਦਾ ਸੀ।ਪਰ ਹੁਣ ੳਸ ਦੇ ਨਾ ਹੋਣ ਤੇ ਕਿਸਾਨਾਂ ਨੂੰ ਆਪਣੀ ਜਿਨਸ ਮੰਡੀਆਂ ਤੱਕ ਪਹੁੰਚਾਉਣ ਵਿੱਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
ਔਜਲਾ ਨੇ ਮੌਕੇ ‘ਤੇ ਹਾਜਰ ਐਸ.ਡੀ.ਐਮ ਅਜਨਾਲਾ ਡ: ਦੀਪਕ ਭਾਟੀਆ, ਨਾਇਬ ਤਹਿਸੀਲਦਾਰ ਜਸਬੀਰ ਸਿੰਘ, ਜਨਰਲ ਰਿਜਰਵ ਇੰਜੀਨੀਅਰ ਫੋਰਸ (ਗਰਿਫ) ਅਧਿਕਾਰੀ ਰਜੇਸ਼ ਕੁਮਾਰ ਪਾਂਡੇ ਨੂੰ ਨਿਰਦੇਸ਼ ਦਿਤੇ ਕਿ ਕਿਸਾਨਾਂ ਦੀ ਮੁਸ਼ਕਿਲ ਨੂੰ ਧਿਆਨ ਵਿੱਚ ਰੱਖਦਿਆਂ ਇਸ ਪੁੱਲ ਨੂੰ ਆਰਜ਼ੀ ਤੌਰ ‘ਤੇ ਚਾਲੂ ਕੀਤਾ ਜਾਵੇ ਤਾਂ ਜੋ ਕਿਸਾਨ ਆਪਣੀ ਫਸਲ ਨੂੰ ਨਿਰਵਿਘਨ ਮੰਡੀਆਂ ਤੱਕ ਪਹੁੰਚਾ ਸਕਣ।ਗਰਿਫ ਅਧਿਕਾਰੀ ਰਜੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਬੇਮੌਸਮੀ ਬਰਸਾਤਾਂ ਕਾਰਨ ਦਰਿਆ ਵਿੱਚ ਪਾਣੀ ਦੇ ਵੱਧ ਆ ਜਾਣ ਕਾਰਨ ਪੁੱਲ ਦਾ ਨਿਰਮਾਣ ਕਾਰਜ ਬਹੁਤ ਪਛੜ ਕੇ ਚੱਲ ਰਿਹਾ ਹੈ ਅਧਿਕਾਰੀ ਨੇ ਪੁੱਲ ਦੇ 90 ਪ੍ਰਤੀਸ਼ਤ ਕੰਮ ਪੂਰਾ ਹੋਣ ਦਾ ਦਾਅਵਾ ਕਰਦਿਆਂ ਬਾਕੀ ਰਹਿੰਦੇ 10 ਪ੍ਰਤੀਸ਼ਤ ਕੰਮ ਨੂੰ ਮਈ ਤੱਕ ਪੂਰਾ ਕਰਨ ਦੀ ਜਾਣਕਾਰੀ ਦਿਤੀ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media