Sunday, June 28, 2026

ਫ਼ਾਜ਼ਿਲਕਾ ਤੋਂ ਖੁਸ਼ਖਬਰੀ – ਨਹੀਂ ਹੈ ਕੋਈ ਕੋਰੋਨਾ ਪਾਜ਼ਟਿਵ ਕੇਸ

ਹੁਣ ਤੱਕ 39 ਸ਼ੱਕੀ ਸੈਂਪਲਾਂ ਵਿਚੋਂ 26 ਨੈਗਟਿਵ ਤੇ 13 ਦੇ ਨਤੀਜੇ ਆਉਣੇ ਬਾਕੀ

ਫ਼ਾਜ਼ਿਲਕਾ, 16 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ‘ਚ ਅਜੇ ਤੱਕ ਕੋਈ ਵੀ ਕਰੋਨਾ Covid 19ਪਾਜ਼ਟਿਵ ਕੇਸ ਸਾਹਮਣੇ ਨਹੀਂ ਆਇਆ, ਜੋ ਕਿ ਖੁਸ਼ਖਬਰੀ ਦੀ ਗੱਲ ਹੈ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੂਰੀ ਤਰ੍ਹਾਂ ਇਸ ਮਹਾਂਮਾਰੀ ਤੋਂ ਸੁਚੇਤ ਰਹਿੰਦਿਆਂ ਸ਼ਰੀਰਕ ਫਾਸਲਾ ਬਣਾਈ ਰੱਖਣ ਲਈ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ।
                ਇਸੇ ਦੌਰਾਨ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲੇ੍ਹ ‘ਚ ਹੁਣ ਤੱਕ ਕੋਵਿਡ-19 ਦੇ 39 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ, ਜਿੰਨ੍ਹਾਂ ਵਿਚੋਂ 26 ਰਿਪੋਰਟਾਂ ਨੈਗਟਿਵ ਆਈਆਂ ਹਨ, ਜਦਕਿ 13 ਸੈਂਪਲਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …