Sunday, October 4, 2026

ਦੁੱਧ ਅਤੇ ਡੇਅਰੀ ਉਤਪਾਦ ਵੇਚਣ ਵਾਲਿਆਂ ਦੇ ਕਰਫਿਊ ਪਾਸ ਹੁਣ 3 ਮਈ ਤੱਕ ਚੱਲਣਗੇ

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਹੁਕਮਾਂ ਉਤੇ ਜਿਲ੍ਹਾ ਮੈਜਿਸਟਰੇਟ ਸ਼ਿਵਦੁਲਾਰ ਸਿੰਘ Curfew Passਢਿੱਲੋਂ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਡੇਅਰੀ ਵਿਕਾਸ ਵਿਭਾਗ ਪੰਜਾਬ ਨੇ ਜਿਲ੍ਹੇ ਵਿਚ ਆਮ ਲੋਕਾਂ ਲਈ ਦੁੱਧ ਅਤੇ ਦੁੱਧ ਉਤਪਾਦ ਮੁਹੱਈਆ ਕਰਵਾਉਣ ਦੇ ਇਰਾਦੇ ਨਾਲ ਜਿਹੜੇ ਕਿਸਾਨਾਂ ਜਾਂ ਡੇਅਰੀ ਮਾਲਕਾਂ ਨੂੰ ਕਰਫਿਊ ਪਾਸ ਜਾਰੀ ਕੀਤੇ ਸਨ, ਉਨਾਂ ਦੀ ਮਿਆਦ ਪਹਿਲਾਂ ਕਰਫਿਊ ਖਤਮ ਹੋਣ ਕਾਰਨ 14 ਅਪ੍ਰੈਲ ਤੱਕ ਹੀ ਲਿਖੀ ਗਈ ਸੀ, ਪਰ ਹੁਣ ਕਰਫਿਊ ਵਿਚ ਵਾਧਾ ਹੋਣ ਕਾਰਨ ਇਹ ਕਰਫਿਊ ਪਾਸ 3 ਮਈ ਤੱਕ ਚੱਲਣਗੇ।ਡਿਪਟੀ ਡਾਇਰੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਜੇਕਰ ਇਸ ਸਬੰਧੀ ਕੋਈ ਪੁੱਛ-ਪੜਤਾਲ ਹੋਵੇ ਤਾਂ ਫੋਨ ਨੰਬਰ 8146553318 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …