ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ਼ ਮੰਤਰੀ ਓ.ਪੀ ਸੋਨੀ ਨੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ
ਲਾਲ ਸੇਠ ਦੀ ਅਗਵਾਈ ਹੇਠ ਮਿਲਣ ਪਹੁੰਚੇ ਵਪਾਰੀਆਂ ਦੇ ਵਫਦ ਨਾਲ ਗੱਲਬਾਤ ਕਰਦੇ ਉਨਾਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਉਨਾਂ ਦੀਆਂ ਸਮੱਸਿਆਵਾਂ ਦਾ ਮੁੱਦਾ ਉਠਾਵਾਗਾਂ ਤਾਂ ਜੋ ਹਰ ਸੰਭਵ ਹੱਲ ਨਿਕਲ ਸਕੇ। ਉਨਾਂ ਕਿਹਾ ਕਿ ਪੰਜਾਬ ਦੀ ਖੇਤੀ, ਸਨਅਤ ਅਤੇ ਵਪਾਰ ਨੂੰ ਪ੍ਰਫੁਲਤ ਕਰਨ ਲਈ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਪਰ ਮੌਜੂਦਾ ਸੰਕਟ ਨੇ ਸਾਰਾ ਧਿਆਨ ਮਨੁੱਖੀ ਜਾਨਾਂ ਬਚਾਉਣ ਵੱਲ ਖਿੱਚ ਲਿਆ ਹੈ, ਜੋ ਕਿ ਜਰੂਰੀ ਵੀ ਹੈ।
ਵਫਦ ਵਿਚ ਆਏ ਸਮੀਰ ਜੈਨ, ਅਨਿਲ ਕਪੂਰ, ਰਾਕੇਸ਼ ਠੁਕਰਾਲ ਨੇ ਵਪਾਰੀਆਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਦਿਵਾਉਂਦੇ ਗਰੀਨ ਜੋਨ ਵਿਚਲੀਆਂ ਸਨਅਤਾਂ ਖੋਲਣ ਦੀ ਲੋੜ ‘ਤੇ ਜ਼ੋਰ ਦਿੱਤਾ।ਉਨਾਂ ਕਿਹਾ ਕਿ ਅਚਾਰ, ਮੁਰੱਬੇ, ਸ਼ਰਬਤ ਆਦਿ ਦਾ ਕੱਚਾ ਮਾਲ ਕਾਰਖਾਨਿਆਂ ਵਿਚ ਖਰਾਬ ਹੋ ਰਿਹਾ ਹੈ ਅਤੇ ਤਿਆਰ ਮਾਲ ਦੁਕਾਨਾਂ ਨਾ ਖੁੱਲਣ ਕਾਰਨ ਆਪਣਾ ਸਮਾਂ ਲੰਘਾ ਰਿਹਾ ਹੈ।ਇਸ ਦੇ ਨਾਲ ਹੀ ਇਸ ਕੰਮ ਦਾ ਸੀਜ਼ਨ ਵੀ ਲੰਘ ਰਿਹਾ ਹੈ।ਉਨਾਂ ਕਿਹਾ ਕਿ ਪੱਖੇ, ਕੂਲਰ, ਏ.ਸੀ ਅਤੇ ਸਟੇਸ਼ਨਰੀ ਦਾ ਸੀਜ਼ਨ ਵੀ ਚਰਮ ਸੀਮਾ ‘ਤੇ ਹੈ, ਪਰ ਦੁਕਾਨਾਂ ਬੰਦ ਹੋਣ ਕਾਰਨ ਵਿਕਰੀ ਨਹੀਂ ਹੋ ਰਹੀ ਅਤੇ ਨਿਰਯਾਤ ਦੇ ਸਾਰੇ ਆਰਡਰ ਵੀ ਰੱਦ ਹੋ ਰਹੇ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media