ਭੀਖੀ, 27 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਨੇ ਸਭ ਤੋਂ ਪਹਿਲਾ ਆਨਲਾਈਨ ਸਿੱਖਿਆ ਦਾ ਆਰੰਭ ਕੀਤਾ ਅਤੇ 
ਘਰ ਬੈਠੇ ਹੀ ਈ-ਲਰਨਿੰਗ ਦੇ ਢੰਗ ਤਰੀਕਿਆਂ ਨਾਲ ਵਿਦਿਆਰਥੀਆਂ ਦਾ ਸੰਪੂਰਨ ਸਿਲੇਬਸ ਖ਼ਤਮ ਕਰਵਾ ਦਿੱਤਾ।
ਇਸ ਕਾਲਜ ਦੇ ਵਿਦਿਆਰਥੀ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਦੇ ਹੋਏ ਘਰਾਂ ਵਿੱਚ ਮਾਸਕ ਬਣਾ ਕੇ ਆਪਣੇ ਆਲੇ-ਦੁਆਲੇ ਦੇ ਘਰਾਂ ਅਤੇ ਕਿਸਾਨ ਨੂੰ ਮੰਡੀਆਂ ਵਿੱਚ ਵੰਡ ਰਹੇ ਹਨ।ਕਾਲਜ ਦੀ ਮੈਨੇਜਮੈਂਟ ਅਤੇ ਮਿਹਨਤੀ ਸਟਾਫ਼ ਨੇ ਆਨਲਾਈਨ ਮਿਡ ਸਮੈਸਟਰ ਦੀ ਪ੍ਰੀਖਿਆ ਲੈ ਲਈ ਹੈ।ਇਸ ਦੇ ਨਾਲ ਹੀ ਰੌਇਲ ਗਰੁੱਪ ਮਾਲਵੇ ਦੇ ਖੇਤਰ ‘ਚ ਆਧੁਨਿਕ ਤਕਨੀਕਾਂ ਨਾਲ ਸਿੱਖਿਆ ਮੁਹੱਈਆ ਕਰਵਾਉਣ ਵਾਲਾ ਮੋਹਰੀ ਕਾਲਜ ਬਣ ਗਿਆ ਹੈ।
ਇਥੇ ਦੱਸਣਯੋਗ ਹੈ ਕਿ ਨਵੇਂ ਸੈਸ਼ਨ 2020-2021 ਲਈ ਆਨਲਾਈਨ ਦਾਖ਼ਲਾ ਲੈਣ ਲਈ ਵਿਦਿਆਰਥੀਆਂ ਬੜੇ ਉਤਸ਼ਾਹ ਨਾਲ ਰਜਿਸਟ੍ਰੇਸ਼ਨ ਕਰਵਾ ਰਹੇ ਹਨ।
Punjab Post Daily Online Newspaper & Print Media