ਧੂਰੀ, 30 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਹਿਨੁਮਾਈ
ਹੇਠ ਵਿਭਾਗ ਦੇ ਉੱਚ ਅਧਿਕਾਰੀਆਂ ਮੁੱਖ ਸਕੱਤਰ ਅਨੁਰਾਗ ਵਰਮਾ, ਡਾਇਰੈਕਟਰ ਵਿਮਲ ਸੇਤੀਆ, ਉਪ ਡਾਇਰੈਕਟਰ ਸ਼੍ਰੀਮਤੀ ਦਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਇੰਸਪੈਕਸਨ ਅਫਸਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨਾਭਾ (ਲੜਕੇ) ਦੇ ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਦੀ ਅਗੁਵਾਈ ਹੇਠ ਵੈਲਡਰ ਇੰਸਟਰਕਟਰ ਕੇਵਲ ਸਿੰਘ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਪਹਿਲੇ ਪੜਾਅ ਵਿੱਚ 100 ਮਾਸਕ ਤਿਆਰ ਕਰਕੇ ਸਬ ਇੰਸਪੈਕਟਰ ਜਗਤਾਰ ਸਿੰਘ ਚੌਂਕੀ ਇੰਚਾਰਜ ਭਲਵਾਨ ਦੀ ਦੇਖ-ਰੇਖ ਹੇਠ ਪਿੰਡ ਕੌਲਸੇੜੀ ਅਤੇ ਕੰਧਾਰਗੜ ਛੰਨਾ ਵਿਖੇ ਲੋੜਵੰਦ ਲੋਕਾਂ ਨੂੰ ਮੁਫ਼ਤ ਵੰਡੇ।
ਇਸ ਮੌਕੇ ਦਿਲਪ੍ਰੀਤ, ਗੁਰਪ੍ਰੀਤ ਕੌਰ ਮੀਰਹੇੜੀ, ਐਸ.ਆਈ ਗੁਰਜੀਤ ਸਿੰਘ, ਬਲਵਿੰਦਰ ਸਿੰਘ, ਹੋਲਦਾਰ ਭਿੰਦਰ ਸਿੰਘ, ਪ੍ਰਿਤਪਾਲ ਅਤੇ ਗੁਰਸੇਵਕ ਆਦਿ ਨੇ ਸਹਿਯੋਗ ਕੀਤਾ।