ਜਾਗਰੂਕਤਾ ਚਿੱਤਰਾਂ ਦਾ ਐਸ.ਡੀ.ਐਮ ਨੇ ਕਰਵਾਇਆ ਸੁਭਆਰੰਭ
ਪਠਾਨਕੋਟ, 2 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਮੀਣੀ ਨਿਵਾਸੀ ਰੇਨੂੰ
ਬਾਲਾ ਅਤੇ ਉਸ ਦੇ ਹੋਰ ਸਾਥੀ ਕਲਾਕਾਰਾਂ ਵੱਲੋਂ ਪਠਾਨਕੋਟ ਸਿਟੀ ਵਿੱਚ ਸਹਿਰ ਦੀਆਂ ਮੁੱਖ ਸੜਕਾਂ ‘ਤੇ ਜਾਗਰੁਕਤਾ ਚਿੱਤਰ ਬਣਾ ਕੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਜਾਗਰੁਕ ਕੀਤਾ ਜਾ ਰਿਹਾ ਹੈ।ਪਹਿਲਾ ਚਿੱਤਰ ਲਾਈਟਾਂ ਵਾਲਾ ਚੋਕ ਵਿੱਚ ਬਣਾਇਆ ਗਿਆ।ਐਸ.ਡੀ.ਐਮ ਪਠਾਨਕੋਟ ਅਰਸ਼ਦੀਪ ਸਿੰਘ ਮੋਕੇ ‘ਤੇ ਪਹੁੰਚ ਕੇ ਇਸ ਦਾ ਸ਼ੁਭਆਰੰਭ ਕਰਵਾਇਆ।ਇਸ ਸਮੇਂ ਮਨੋਜ ਸਰਮਾ ਲੇਬਰ ਇੰਨਫੋਰਸਮੇਂਟ ਅਫਜ਼ਰ ਪਠਾਨਕੋਟ, ਰੋਹਿਤ ਕੁਮਾਰ, ਕਾਰਤਿਕ ਵਡਿਹਰਾ ਅਤੇ ਹੋਰ ਕਲਾਕਾਰ ਵੀ ਹਾਜ਼ਰ ਸਨ।
ਐਸ.ਡੀ.ਐਮ ਪਠਾਨਕੋਟ ਅਰਸਦੀਪ ਸਿੰਘ ਨੇ ਕਲਾਕਾਰ ਰੇਨੂੰ ਬਾਲਾ, ਗਗਨਦੀਪ ਸਿੰਘ, ਯੋਗੇਸ਼ਪਾਲ ਸਿੰਘ ਅਤੇ ਹੋਰ ਕਲਾਕਾਰਾਂ ਦਾ ਹੌਂਸਲਾ ਵਧਾਇਆ ਅਤੇ ਉਨ੍ਹਾਂ ਦੀ ਕਲਾਕਾਰੀ ਦੀ ਪ੍ਰਸੰਸਾ ਕੀਤੀ।ਉਨ੍ਹਾਂ ਦੱਸਿਆ ਕਿ ਇਹ ਇੱਕ ਵਧੀਆ ਉਪਰਾਲਾ ਹੈ ਲੋਕਾਂ ਨੂੰ ਜਾਗਰੁਕ ਕਰਨ ਲਈ ਇਸ ਤਰ੍ਹਾਂ ਦੇ ਹੋਰ 10 ਪੁਵਾਇੰਟ ਸ਼ਹਿਰ ‘ਚ ਬਣਾਏ ਜਾਣਗੇ।
Punjab Post Daily Online Newspaper & Print Media