Monday, March 16, 2026

ਐਫ.ਸੀ.ਆਈ ਦੇ ਸੈਂਕੜੇ ਪੱਲੇਦਾਰਾਂ ਨੂੰ ਕੋਰੋਨਾ ਤੋਂ ਬਚਣ ਲਈ ਵੰਡੀ ਹੋਮਿਓਪੈਥੀ ਦਵਾਈ, ਮਾਸਕ ਤੇ ਰਿਫਰੈਸ਼ਮੈਂਟ

ਜੱਥੇਬੰਦੀ ਦੇ ਕੌਮੀ ਪ੍ਰਧਾਨ ਚੱਠਾ ਨੇ ਪੱਲੇਦਾਰਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਕੀਤੀ ਅਪੀਲ
ਧੂਰੀ, 7 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਆਲ ਇੰਡੀਆ ਐਫ.ਸੀ.ਆਈ ਐਗਜ਼ੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ ਐਸ.ਐਸ ਚੱਠਾ ਵੱਲੋਂ ਅੱਜ PPNJ0705202002

ਧੂਰੀ ਰੇਲਵੇ ਸਟੇਸ਼ਨ ਵਿਖੇ ਐਫ.ਸੀ.ਆਈ. ਦੀ ਸਪੈਸ਼ਲ ਭਰ ਰਹੇ ਸੈਂਕੜੇ ਪੱਲੇਦਾਰਾਂ ਅਤੇ ਟਰੱਕ ਅਪਰੇਟਰਾਂ ਨੂੰ ਕੋਰੋਨਾ ਤੋਂ ਬਚਣ ਲਈ ਹੋਮਿਓਪੈਥੀ ਦਵਾਈ, ਮਾਸਕ ਅਤੇ ਰਿਫਰੈਸ਼ਮੈਂਟ ਵੰਡੀ ਗਈ।ਚੱਠਾ ਨੇ ਕੋਰੋਨਾ ਦੇ ਪ੍ਰਕੋਪ ਤੋਂ ਬਚਣ ਲਈ ਪੱਲੇਦਾਰਾਂ ਨੰੁ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਇਹਨਾਂ ਯੋਧਿਆਂ ਵੱਲੋਂ ਲਗਾਤਾਰ ਸਪੈਸ਼ਲਾਂ ਭਰੀਆਂ ਜਾ ਰਹੀਆਂ ਹਨ, ਉਥੇ ਹੀ ਐਫ.ਸੀ.ਆਈ ਦੇ ਸੈਂਕੜੇ ਕਰਮਚਾਰੀ ਵੀ ਇਸ ਕਾਰਜ ਵਿੱਚ ਲੱਗੇ ਹੋਏ ਹਨ।ਜਿਸ ਦੇ ਚਲਦਿਆਂ ਇਹਨਾਂ ਦਾ ਮਨੋਬਲ ਉਚਾ ਚੁੱਕਣ ਲਈ ਇਹਨਾਂ ਨੂੰ ਡਾ. ਏ.ਐਸ ਮਾਨ ਅਤੇ ਡਾ. ਨਰੇਸ਼ ਕੁਮਾਰ ਵੱਲੋਂ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਅਤੇ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਭੇਜੀ ਹੋਮਿਓਪੈਥੀ ਦਵਾਈ, ਮਾਸਕ, ਸੈਨੇਟਾਈਜ਼ਰ ਆਦਿ ਵੰਡੇ ਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ ਹੈ।ਚੱਠਾ ਨੇ ਦੱਸਿਆ ਕਿ ਦੇਸ਼ ਭਰ ਵਿੱਚ ਹਜ਼ਾਰਾਂ ਦੇ ਕਰੀਬ ਐਫ.ਸੀ.ਆਈ ਕਰਮਚਾਰੀ ਤੇ ਅਧਿਕਾਰੀ ਅਤੇ ਲੱਖਾਂ ਦੀ ਤਦਾਦ ਵਿੱਚ ਪੱਲੇਦਾਰ ਕੋਰੋਨਾ ਮਹਾਂਮਾਰੀ ਖਿਲਾਫ ਫਰੰਟ ਲਾਈਨ ‘ਤੇ ਲੜਾਈ ਲੜਦਿਆਂ ਅਨਾਜ ਭੰਡਾਰ ਅਤੇ ਸਪੈਸ਼ਲਾਂ ਆਦਿ ਭਰਣ ਵਿੱਚ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ।
                    ਚੱਠਾ ਵੱਲੋਂ ਸਿਵਲ ਹਸਪਤਾਲ ਧੂਰੀ ਵਿੱਚ ਕੰਮ ਕਰਦੇ ਸਫਾਈ ਸੇਵਕਾਂ ਅਤੇ ਹੋਰ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੀ ਵੰਡਿਆ ਗਿਆ।ਇਸ ਮੌਕੇ ਫੂਡ ਸਟੋਰੇਜ਼ ਡੀਪੂ-2 ਦੇ ਮੈਨੇਜਰ ਅਨਿਲ ਚੌਧਰੀ ਅਤੇ ਇੰਸਪੈਕਟਰ ਗੁਰਬਖਸ਼ੀਸ਼ ਸਿੰਘ ਵੀ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …