ਚੰਡੀਗੜ੍ਹ, 11 ਮਈ (ਪੰਜਾਬ ਪੋਸਟ ਬਿਊਰੋ) – ਤਾਲਾਬੰਦੀ/ਲਾਕਡਾਊਨ ਦੌਰਾਨ ਨਸ਼ਿਆਂ ਵਿਰੁੱਧ ਜੰਗ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ, ਸੂਬੇ ਭਰ ਵਿੱਚ ਨਿੱਜੀ ਕਲੀਨਿਕਾਂ ਸਮੇਤ ਕੁੱਲ
86371 ਨਵੇਂ ਮਰੀਜ਼ 198 ਆਊਟਪੇਸ਼ੈਂਟ ਓ.ਪੀ.ਓਡ ਅਸਿਸਟੇਟ ਟ੍ਰੀਟਮੈਂਟ (ਓ.ਓ.ਏ.ਟੀ) ਕਲੀਨਿਕਾਂ ਵਿੱਚ ਇਲਾਜ ਲਈ ਰਜਿਸਟਰ ਕੀਤੇ ਗਏ।ਨਸ਼ਿਆਂ ਵਿਰੁੱਧ ਜੰਗ ਵਿਚ 6 ਮਈ 2020 ਤੱਕ ਓਟ, ਨਸ਼ਾ ਛੁਡਾਊ ਅਤੇ ਨਿੱਜੀ ਕੇਂਦਰਾਂ ਵਿਚ 5,00,552 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ।
ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ) ਦੇ ਚੀਫ਼-ਕਮ-ਏ.ਡੀ.ਜੀ.ਪੀ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਨਸ਼ਾ ਛੁਡਾਉਣ ਦੇ ਇਲਾਜ ਵਿੱਚ ‘ਓਟ’ ਕਲੀਨਿਕ ਪ੍ਰੋਗਰਾਮ ਪੂਰੀ ਤਰ੍ਹਾਂ ਸਫ਼ਲ ਅਤੇ ਸਭ ਤੋਂ ਪ੍ਰਮੁੱਖ ਕੋਸ਼ਿਸ਼ ਸਾਬਤ ਹੋਈ ਹੈ।ਉਹਨਾਂ ਅੱਗੇ ਕਿਹਾ ਕਿ ਓਟ ਕਲੀਨਿਕਾਂ ਵਿੱਚ ਰਜਿਸਟ੍ਰੇਸ਼ਨ ਵਿੱਚ ਵਾਧਾ ਹੋਣ ਕਰਕੇ, ਮਰੀਜ਼ਾਂ ਨੂੰ ਘਰਾਂ ਵਿੱਚ ਹੀ ਦਵਾਈ ਲੈਣ ਦੀ ਮਿਆਦ 21 ਦਿਨਾਂ ਤੱਕ ਵਧਾ ਦਿੱਤੀ ਗਈ ਜਿਸ ਨਾਲ ਮਰੀਜ਼ਾਂ ਅਤੇ ਸਟਾਫ਼ ਨੂੰ ਵੱਡੀ ਰਾਹਤ ਮਿਲੀ।ਸਿੱਧੂ ਨੇ ਕਿਹਾ ਕਿ ਓ.ਓ.ਏ.ਟੀ ਮਾਡਲ ਆਊਟਪੇਸ਼ੈਂਟ ਕਲੀਨਿਕ ਦਵਾਈ-ਸਲਾਹ-ਪੀਅਰ ਸਹਾਇਤਾ ਸੇਵਾਵਾਂ ਪ੍ਰਦਾਨ ਕਰਦਾ ਹੈ।
ਐਸ.ਟੀ.ਐਫ ਮੁੱਖੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਇਸ ਪ੍ਰੋਗਰਾਮ ਤਹਿਤ ਨਸ਼ਾ ਰੋਕੂ ਅਧਿਕਾਰੀ (ਡੈਪੋ) ਆਪਣੇ ਗੁਆਂਢੀ ਇਲਾਕਿਆਂ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਅਤੇ ਨਸ਼ਾ ਛੁਡਾਉ ਇਲਾਜ ਕੇਂਦਰਾਂ ਨਾਲ ਜੋੜਨ ਲਈ ਕਮਿਊਨਿਟੀ ਗਤੀਵਿਧੀਆਂ ਦੀ ਨਿਗਰਾਨੀ ਕਰਦੇ ਹਨ।ਤਕਰੀਬਨ 5.43 ਲੱਖ ਡੈਪੋਜ਼ ਪਹਿਲਾਂ ਹੀ ਰਜਿਸਟਰ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 88710 ਅਧਿਕਾਰੀ ਹਨ ਅਤੇ 4,54,332 ਨਾਗਰਿਕ ਹਨ।
ਉਹਨਾਂ ਦੱਸਿਆ ਕਿ 14,90,516 ਵਿਅਕਤੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਹੈ। ਇਸ ਤੋਂ ਇਲਾਵਾ 2,05,619 ਨਸ਼ਾ ਪੀੜਤਾਂ ਨਾਲ ਸੰਪਰਕ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 98,278 ਪੀੜਤਾਂ ਨੂੰ ਨਸ਼ਾ ਛੁਡਾਉ / ਓ.ਓ.ਏ.ਟੀ ਸੈਂਟਰਾਂ ਵਿੱਚ ਭੇਜਿਆ ਜਾ ਚੁੱਕਾ ਹੈ।
ਉਨਾਂ ਕਿਹਾ ਕਿ ਫੋਰਸ ਵਲੋਂ ਸ਼ੁਰੂ ਕੀਤੇ ‘ਬੱਡੀ ਪ੍ਰੋਗਰਾਮ’ ਦਾ ਉਦੇਸ਼ ਸਕੂਲ ਦੇ ਬੱਚਿਆਂ, ਕਾਲਜ/ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ।ਹੁਣ ਤੱਕ ਲਗਭਗ 15976 ਵਿਦਿਅਕ ਸੰਸਥਾਵਾਂ ਦੇ 37,36,718 ਵਿਦਿਆਰਥੀਆਂ ਨੇ ਸਰਗਰਮ ਹਿੱਸਾ ਲਿਆ।12,124 ਨੋਡਲ ਅਧਿਕਾਰੀਆਂ, 1,27,146 ਸੀਨੀਅਰ ਬੱਡੀਜ਼ ਅਤੇ 7,48,926 ਬੱਡੀ ਗਰੁੱਪ ਵੀ ਗਠਿਤ ਕੀਤੇ ਗਏ ਹਨ।ਇਸ ਤੋਂ ਇਲਾਵਾ, 37,24,090 ਵਿਦਿਆਰਥੀਆਂ ਨੇ ਬੱਡੀ ਗਰੁੱਪ ਬਣਾਏ ਅਤੇ ਹੁਣ ਤੱਕ 6,28,606 ਪ੍ਰੋਗਰਾਮ/ਗਤੀਵਿਧੀਆਂ ਕਰਵਾਈਆਂ ਗਈਆਂ ਹਨ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media