ਕਿਹਾ, ਹੁਣ ਤੱਕ ਕੁੱਲ 1586 ਵਿਚੋਂ 128 ਸੈਂਪਲਾਂ ਦੀ ਰਿਪੋਰਟ ਪੈਂਡਿੰਗ
ਫਿਰੋਜਪੁਰ, 12 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਦੀ ਜਾਂਚ ਲਈ ਜ਼ਿਲ੍ਹੇ ਵਿੱਚ ਇਕੱਠੇ ਕੀਤੇ ਗਏ ਸਾਰੇ ਸੈਂਪਲਾਂ ਵਿਚੋਂ ਕਰੀਬ 88 ਫ਼ੀਸਦੀ ਸੈਂਪਲ
ਹੁਣ ਤੱਕ ਨੈਗੇਟਿਵ ਨਿਕਲੇ ਹਨ।ਸਿਹਤ ਵਿਭਾਗ ਵਲੋਂ ਹੁਣ ਤੱਕ ਕੁੱਲ 1586 ਸੈਂਪਲ ਲਏ ਗਏ ਸਨ, ਜਿਸ ਵਿਚੋਂ 1402 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂ ਕਿ 128 ਸੈਂਪਲਾਂ ਦੀ ਰਿਪੋਰਟ ਲੈਬੋਰੇਟਰੀ ਵਿੱਚ ਪੈਂਡਿੰਗ ਹੈ ।
ਡਿਪਟੀ ਕਮਿਸ਼ਨਰ ਫਿਰੋਜਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਥਰੋਟ ਸਵੈਬ ਟੈਸਟਿੰਗ ਦੇ ਕਰੀਬ 88 ਫ਼ੀਸਦੀ ਮਾਮਲੇ ਨੈਗੇਟਿਵ ਆਏ ਹਨ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਲ 1586 ਸੈਂਪਲ ਇਕੱਠੇ ਕੀਤੇ ਗਏ ਸਨ।ਜਿੰਨਾਂ ਵਿਚੋਂ 1402 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ।ਜਦਕਿ ਹੁਣ ਤੱਕ ਜ਼ਿਲ੍ਹੇ ਵਿੱਚ 44 ਪਾਜ਼ਟਿਵ ਮਰੀਜ਼ ਆ ਚੁੱਕੇ ਹਨ, ਜਿਨ੍ਹਾਂ ਦਾ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਂਸਟੇਬਲ ਪਰਮਜੋਤ ਸਿੰਘ ਪਹਿਲਾਂ ਹੀ ਸਿਹਤਮੰਦ ਹੋ ਕੇ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਜਾ ਚੁੱਕਾ ਹੈ।ਇਸ ਦੇ ਬਾਅਦ ਹੁਣ ਕੁੱਲ 43 ਐਕਟਿਵ ਕੇਸ ਹਸਪਤਾਲ ਵਿੱਚ ਹਨ। ਪਾਜਿਟਿਵ ਪਾਏ ਗਏ ਸਾਰੇ ਕੇਸਾਂ ਨੂੰ ਤਤਕਾਲ ਪ੍ਰਭਾਵ ਨਾਲ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਸੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media