ਗੁਰਦਾਸਪੁਰ, 13 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲੇ ‘ਚ ਕਰੋਨਾ ਵਾਇਰਸ ਦੇ 1876 ਸ਼ੱਕੀ ਮਰੀਜਾਂ ਵਿਚੋਂ 1655 ਦੀ ਰਿਪੋਰਟ ਨੈਗਟਿਵ ਪ੍ਰਾਪਤ ਹੋਈ ਹੈ, 123
ਪੋਜ਼ਟਿਵ ਮਰੀਜ਼, 13 ਪੋਜ਼ਟਿਵ ਮਰੀਜ਼ ਜੋ ਗੁਰਦਾਸਪੁਰ ਜ਼ਿਲੇ ਨਾਲ ਸਬੰਧਿਤ ਤਾਂ ਹਨ ਪਰ ਰਹਿੰਦੇ ਬਾਹਰਲੇ ਜ਼ਿਲਿਆਂ ਵਿੱਚ ਹਨ ਅਤੇ 98 ਮਰੀਜਾਂ ਦੀ ਰਿਪੋਰਟ ਪੈਡਿੰਗ ਹੈ।
ਸਿਵਲ ਸਰਜਨ ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 123 ਪੋਜ਼ਟਿਵ ਮਰੀਜਾਂ ਵਿਚੋਂ 02 ਮਰੀਜ਼ ਲੋਕਲ ਗੁਰਦਾਸਪੁਰ ਦੇ, 120 ਯਾਤਰੀ (ਜਿਨਾਂ ਵਿਚ ਤਖਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਅਤੇ ਹੋਰ ਰਾਜਾਂ ਨਾਲ ਸਬੰਧਿਤ ਹਨ ), ਜੋ ਵੱਖ-ਵੱਖ ਸਥਾਨਾਂ `ਤੇ ਏਕਾਂਤਵਾਸ ਕੀਤੇ ਹੋਏ ਹਨ ਅਤੇ 01 ਪੋਜ਼ਟਿਵ ਮਰੀਜ, ਪਿੰਡ ਭੈਣੀ ਪਸਵਾਲ ਜਿਸ ਦੀ ਪਿਛਲੇ ਦਿਨਾਂ ਵਿਚ ਮੌਤ ਹੋ ਚੁੱਕੀ ਹੈ।ਉਨਾਂ ਦੱਸਿਆ ਕਿ ਐਕਟਿਵ 122 ਪੀੜਤ ਤੰਦਰੁਸਤ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media