Sunday, December 22, 2024

13 ਹਜ਼ਾਰ ਮਾਸਕ ਬਣਾਉਣ ਵਾਲੀਆਂ ਪੇਂਡੂ ਔਰਤਾਂ ਲਈ ਬੈਕਾਂ ਨੇ ਡੀ.ਸੀ ਨੂੰ ਸੌਂਪੇ 1.25 ਲੱਖ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜਵੰਦ ਲੋਕਾਂ ਨੂੰ ਮੁਫ਼ਤ ਵੰਡੇ ਗਏ ਸਨ ਮਾਸਕ

ਲੌਂਗੋਵਾਲ, 26 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜ਼ਿਲ੍ਹੇ ਵਿੱਚ ਆਜ਼ੀਵਿਕਾ ਮਿਸ਼ਨ ਤਹਿਤ ਕਾਰਜਸ਼ੀਲ ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾ ਮੈਂਬਰਾਂ

ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਮੰਗ ਅਨੁਸਾਰ 13 ਹਜ਼ਾਰ ਮਾਸਕ ਤਿਆਰ ਕੀਤੇ ਗਏ ਸਨ ਅਤੇ ਇਨ੍ਹਾਂ ਮਾਸਕਾਂ ਨੂੰ ਤਿਆਰ ਕਰਨ ਦੇ ਮਿਹਨਤਾਨੇ ਵਜੋਂ ਵੱਖ-ਵੱਖ ਬੈਂਕਾਂ ਵਲੋਂ ਵਲੰਟੀਅਰ ਤੌਰ `ਤੇ 1 ਲੱਖ 25 ਹਜ਼ਾਰ ਰੁਪਏ ਦੇ ਡਰਾਫਟ ਸੌਂਪੇ ਗਏ।
              ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਬੈਂਕ ਅਧਿਕਾਰੀਆਂ ਦੀ ਇਹ ਮਦਦ ਸ਼ਲਾਘਾਯੋਗ ਉਪਰਾਲਾ ਹੈ, ਕਿਉਂਕਿ ਪਿੰਡਾਂ ਨਾਲ ਸਬੰਧਤ ਮਹਿਲਾਵਾਂ ਨੂੰ ਆਰਥਿਕ ਸਹਿਯੋਗ ਮਿਲਦਾ ਰਹਿਣ ਨਾਲ ਉਨ੍ਹਾਂ ਦੀ ਘਰੇਲੂ ਹਾਲਤ ਮਜ਼ਬੂਤ ਹੋਵੇਗੀ।
                ਡਿਪਟੀ ਕਮਿਸ਼ਨਰ ਨੇ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਨੇ ਲਗਾਤਾਰ ਚੌਕਸੀ ਰੱਖਦਿਆਂ ਮਾਸਕ, ਸੈਨੇਟਾਈਜ਼ਰ ਸਮੇਤ ਹੋਰ ਵਸਤਾਂ ਦੀ ਕਾਲਾਬਜ਼ਾਰੀ ਨੂੰ ਸਖ਼ਤੀ ਨਾਲ ਠੱਲ੍ਹ ਪਾ ਕੇ ਰੱਖੀ ਹੈ।ਪਰ ਸਵੈ ਸਹਾਇਤਾ ਸਮੂਹਾਂ ਵਲੋਂ ਕੱਪੜੇ ਨਾਲ ਤਿਆਰ ਕੀਤੇ ਗਏ।ਇਹ ਮਾਸਕ ਲੋੜਵੰਦ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਗਏ ਹਨ।ਉਨ੍ਹਾਂ ਨੇ ਵਧੀਕ ਡਿਪਟੀ ਕਮਿਸ਼ਨਰ ਰਜਿੰਦਰ ਬੱਤਰਾ, ਐਲ.ਡੀ.ਐਮ ਬੀ.ਕੇ ਚੁੱਘ ਨੂੰ ਭਵਿੱਖ `ਚ ਵੀ ਬੈਂਕਾਂ ਦੇ ਸਹਿਯੋਗ ਰਾਹੀਂ ਸਮਾਜ ਸੇਵੀ ਕਾਰਜਾਂ ਅਤੇ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਉਪਰਾਲਿਆਂ `ਚ ਸਹਿਯੋਗ ਦਿੰਦੇ ਰਹਿਣ ਲਈ ਪ੍ਰੇਰਿਤ ਕੀਤਾ।
                ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਟੇਟ ਬੈਂਕ ਆਫ਼ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਗ੍ਰਾਮੀਣ ਬੈਂਕ, ਐਕਸਿਜ਼ ਯੈਸ ਬੈਂਕ, ਬੈਂਕ ਆਫ਼ ਬੜੌਦਾ, ਪੰਜਾਬ ਐਂਡ ਸਿੰਧ ਬੈਂਕ, ਆਈ.ਡੀ.ਬੀ.ਆਈ ਵਲੋਂ ਦਿੱਤੀ ਗਈ ਵਿੱਤੀ ਮਦਦ ਲਈ ਪ੍ਰਸ਼ਾਸਨ ਧੰਨਵਾਦੀ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …