ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਜ਼ਿਲੇ ਵਿੱਚ ਕੋਰੋਨਾ ਖ਼ਿਲਾਫ ਜੰਗ ਵਿੱਚ ਫ਼ਤਿਹ ਹਾਸਿਲ ਕਰਕੇ ਅੱਜ 9 ਲੋਕ ਹੋਰ ਆਪਣੇ ਘਰਾਂ
ਨੂੰ ਪਰਤੇ ਹਨ।ਜ਼ਿਲੇ ਵਿੱਚ ਹੁਣ ਤੱਕ 326 ਵਿਅਕਤੀ ਕੋਰੋਨਾ ਖ਼ਿਲਾਫ਼ ਜੰਗ ਜਿੱਤ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ ਕੁੱਲ 420 ਕੇਸਾਂ ਵਿਚੋਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ 87 ਰਹਿ ਗਈ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ‘ਮਿਸ਼ਨ ਫ਼ਤਿਹ’ ਤਹਿਤ ਕੋਰੋਨਾ ਖਿਲਾਫ਼ ਜਿਲੇ ਵਿੱਚ ਜੰਗ ਜਾਰੀ ਹੈ ਅਤੇ ਜਿਨਾਂ ਦੇ ਕੋਰੋਨਾ ਟੈਸਟ ਪਾਜੀਟਿਵ ਆਏ ਹਨ ਉਹ ਮਜ਼ਬੂਤ ਇੱਛਾਸ਼ਕਤੀ ਨਾਲ ਜਿੱਤ ਦਰਜ਼ ਕਰ ਰਹੇ ਹਨ।ਢਿਲੋਂ ਨੇ ਠੀਕ ਹੋ ਕੇ ਘਰ ਪਰਤਣ ਵਾਲਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਦੁਆ ਕੀਤੀ ਕਿ ਲੋਕ ਠੀਕ ਹੋ ਕੇ ਜਲਦ ਆਪਣੇ ਘਰਾਂ ਨੂੰ ਪਰਤਣਗੇ। ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ ਕੋਰੋਨਾ ਨਾਲ 7 ਮਰੀਜ ਆਪਣੀ ਜਾਨ ਗੁਆ ਚੁੱਕੇ ਹਨ।ਉਨਾਂ ਕਿਹਾ ਕਿ ਮਿਸ਼ਨ ਫ਼ਤਿਹ ਤਹਿਤ ਡਾਕਟਰੀ ਅਮਲਾ ਕੋਰੋਨਾ ਨਾਲ ਲੜ੍ਹ ਰਹੇ ਲੋਕਾਂ ਦੀ ਦੇਖ-ਰੇਖ ਕਰ ਰਿਹਾ ਹੈ।ਜਦਕਿ ਇਕਾਂਤਵਾਸ ਵਿਚ ਰਹਿ ਰਹੇ ਲੋਕਾਂ ਸਬੰਧੀ ਵੀ ਪੂਰੀ ਜਾਣਕਾਰੀ ਰੱਖੀ ਜਾ ਰਹੀ ਹੈ।
ਡਾ. ਜੁਗਲ ਕਿਸ਼ੋਰ, ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਨਾਲ ਨਿਪੱਟਣ ਲਈ ਪੂਰੇ ਇੰਤਜਾਮ ਕੀਤੇ ਹੋਏ ਹਨ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀ ਹੈ।ਉਨਾਂ ਕਿਹਾ ਕਿ ਅਸੀਂ ਸਰਕਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੋਰੋਨਾ ਨੂੰ ਹਰਾ ਸਕਦੇ ਹਾਂ ਅਤੇ ਇਸ ਉਪਰ ਫਤਿਹ ਪਾ ਸਕਦੇ ਹਾਂ।ਉਨਾਂ ਦੱਸਿਆ ਕਿ ਅੱਜ ਹਸਪਤਾਲ ਤੋਂ ਡਿਸਚਾਰਜ ਹੋਣ ਵਾਲੇ ਮਰੀਜਾਂ ਦੇ ਨਾਮ ਸ੍ਰੀ ਸ਼ਤੀਸ਼ ਚੰਦਰ, ਸ਼ਰਦ ਮੌਂਗਾ, ਵੀਨਾ, ਗੁਰਬਖ਼ਸ ਰਾਏ, ਰੋਹਿਤ ਅਰੋੜਾ, ਦਕਸ਼ ਅਰੋੜਾ, ਸ੍ਰੀਮਤੀ ਕੇਵਲ ਰਾਣੀ, ਅਸ਼ੋਕ ਅਰੋੜਾ ਅਤੇ ਸ੍ਰੀਮਤੀ ਸ਼ੀਲਾ ਹਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media