ਧੂਰੀ, 11 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਨਿਸ਼ਕਾਮ ਸੇਵਾ ਸੰਮਤੀ ਧੂਰੀ ਵੱਲੋਂ ਸੋਸਵਾ ਦੇ ਸਹਿਯੋਗ ਨਾਲ ਸਮਾਜਸੇਵੀ ਮਹਾਸ਼ਾ ਪ੍ਰਤੀਗਿਆ ਪਾਲ ਦੀ
ਅਗਵਾਈ ਹੇਠ ਚੱਲ ਰਹੇ ਮੁਫਤ ਸਿਲਾਈ ਸੈਂਟਰ ਦੀਆਂ 25 ਵਿਦਿਆਰਥਣਾਂ ਨੂੰ ਉਹਨਾਂ ਦਾ ਕੋਰਸ ਪੂਰਾ ਹੋਣ ਉਪਰੰਤ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ।ਇਸ ਸਮੇਂ ਮੁੱਖ ਮਹਿਮਾਨ ਵਜੋਂ ਪਹੁੰਚੇ ਥਾਣਾ ਸਿਟੀ ਧੂਰੀ ਦੇ ਐਸ.ਐਚ.ਓ ਦਰਸ਼ਨ ਸਿੰਘ ਨੇ ਮਸ਼ੀਨਾਂ ਤਕਸੀਮ ਕੀਤੀਆਂ।ਮਹਾਸ਼ਾ ਪ੍ਰਤੀਗਿਆ ਪਾਲ ਤੇ ਦਰਸ਼ਨ ਸਿੰਘ ਨੇ ਸਿਲਾਈ ਦਾ ਕੋਰਸ ਪੂਰਾ ਕਰਨ ਵਾਲੀਆਂ ਵਿਦਿਆਰਥਣਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਵਿਦਿਆਰਥਣਾਂ ਨੇ ਐਸ.ਐਚ.ਓ ਧੂਰੀ ਨੂੰ ਆਪਣੇ ਹੱਥੀਂ ਤਿਆਰ ਕੀਤੇ ਮਾਸਕ ਵੀ ਲੋੜਵੰਦਾਂ ਲਈ ਭੇਂਟ ਕੀਤੇ।ਸੰਸਥਾ ਦੇ ਪ੍ਰਬੰਧਕਾਂ ਵੱਲੋ ਦਰਸ਼ਨ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਹੰਸ ਰਾਜ ਗਰਗ, ਸੁਰੇਸ਼ ਜਿੰਦਲ ਡਾਇਰੈਕਟਰ, ਅਮਰੀਕ ਸਿੰਘ ਬਰੜਵਾਲ, ਬੀਬੀ ਜਸਵਿੰਦਰ ਕੌਰ ਖਾਲਸਾ, ਪ੍ਰਵੀਨ ਕੁਮਾਰ, ਮਨਜੀਤ ਬਖਸ਼ੀ, ਸਤੀਸ਼ ਅਰੋੜਾ, ਬੰਦਨਾ ਰਾਣੀ ਅਤੇ ਰਾਜਿੰਦਰ ਕੁਮਾਰ ਬਿੱਲਾ ਆਦਿ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media