ਕਪੂਰਥਲਾ, 27 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਟੇਟ ਖ਼ਜਾਨਾ ਕਰਮਚਾਰੀ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜੈਮਲ ਸਿੰਘ ਉੱਚਾ ਜ਼ਿਲ੍ਹਾ
ਖ਼ਜ਼ਾਨਾ ਦਫ਼ਤਰ ਵਿਖੇ ਸੀਨੀਅਰ ਸਹਾਇਕ ਤੋਂ ਬਤੌਰ ਸੁਪਰਡੈਂਟ ਪਦਉਨਤ ਹੋ ਗਏ ਹਨ।ਉਨ੍ਹਾਂ ਵੱਲੋਂ ਅੱਜ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਕੁਲਦੀਪ ਕੁਮਾਰ ਸ਼ਰਮਾ ਨੂੰ ਬਤੌਰ ਸੁਪਰਡੈਂਟ ਹਾਜ਼ਰੀ ਦੇਣ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਪੰਜਾਬ ਸਟੇਟ ਖ਼ਜ਼ਾਨਾ ਕਰਮਚਾਰੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੈਣੀ, ਸੂਬਾ ਜਨਰਲ ਸਕੱਤਰ ਮਨਜਿੰਦਰ ਸਿੰਘ ਸੰਧ੍ਰ, ਸੂਬਾ ਐਡੀਸ਼ਨਲ ਜਨਰਲ ਸਕੱਤਰ ਮਨਦੀਪ ਸਿੰਘ ਚੌਹਾਨ, ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਮੱਲ੍ਹੀ, ਪੀ.ਐਸ.ਐਮ ਐਸ.ਯੂ ਦੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਚੰਦੀ, ਸਿਵਲ ਸਰਜਨ ਦਫ਼ਤਰ ਕਪੂਰਥਲਾ ਤੋਂ ਸੁਪਰਡੈਂਟ ਰਾਮ ਅਵਤਾਰ, ਪ੍ਰਧਾਨ ਸਿਹਤ ਵਿਭਾਗ ਪਵਨ ਕੁਮਾਰ, ਸਿੱਖਿਆ ਵਿਭਾਗ ਤੋਂ ਪ੍ਰਧਾਨ ਓਂਕਾਰ ਸਿੰਘ, ਖ਼ਜ਼ਾਨਾ ਦਫ਼ਤਰ ਤੋਂ ਰਜਿੰਦਰ ਕੌਰ ਅਤੇ ਹਰਜਿੰਦਰ ਸਿੰਘ, ਪੀ.ਐਸ.ਐਮ ਐਸ.ਯੂ ਦੇ ਵਿੱਤ ਸਕੱਤਰ ਸੰਜੀਵ ਕੁਮਾਰ, ਦੀਪਕ ਸਨਿਆਲ, ਜਤਿੰਦਰ ਕੁਮਾਰ, ਕੁਲਬੀਰ ਸਿੰਘ, ਨਿਰਭੈ ਸਿੰਘ, ਜੋਤੀ, ਲਵਪ੍ਰੀਤ, ਗੁਰਵਿੰਦਰ ਸਿੰਘ, ਪ੍ਰਗਟ ਪਾਲ ਸਿੰਘ, ਰਜਨੀਸ਼ ਕੁਮਾਰ, ਦਵਿੰਦਰ ਸਿੰਘ ਅਤੇ ਸਰਪੰਚ ਗੁਰਬਚਨ ਸਿੰਘ ਆਦਿ ਸ਼ਾਮਿਲ ਸਨ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media