ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ ਬਿਊਰੋ) – ਮੇਅਰ ਕਰਮਜੀਤ ਸਿੰਘ ਵਲੋਂ ਵਾਰਡ ਨੰ. 12 ਦੇ ਗਰੀਨ ਫੀਲਡ ਏ ਬਲਾਕ ਅਤੇ ਵਾਰਡ ਨੰ. 13 ਰਾਇਲ ਸਟਰੀਟ 
ਵਿਖੇ ਸੜਕਾਂ ਅਤੇ ਸੀਮੈਂਟ ਕੰਕਰੀਟ ਨਾਲ ਗਲੀਆਂ ਬਨਾਉਣ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ ਕੀਤਾ।ਇਹਨਾਂ ਵਿਕਾਸ ਕਾਰਜਾ ਤੇ ਲਗਭਗ 35 ਲੱਖ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ।
ਮੇਅਰ ਕਰਮਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਮੇਂ ਸ਼ਹਿਰ ਦੇ ਹਰ ਕੋਨੇ ਵਿੱਚ ਵਿਕਾਸ ਕਾਰਜ ਪੂਰੀ ਪ੍ਰਗਤੀ ਨਾਲ ਚਲ ਰਹੇ ਹਨ ਤੇ ਸਮੁੱਚੇ ਸ਼ਹਿਰ ਦੀ ਨੁਹਾਰ ਬਦਲੀ ਜਾ ਰਹੀ ਹੈ।ਉਹਨਾ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾ ਵਿਚ ਫੰਡਾਂ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਪ੍ਰਿੰਯਕਾ ਸ਼ਰਮਾ ਕੌਂਸਲਰ, ਰਿਤੇਸ਼ ਸ਼ਰਮਾ ਪ੍ਰਧਾਨ ਮਹਾਕਾਲੀ ਮੰਦਰ, ਰਾਜੇਸ਼ ਸ਼ਰਮਾ, ਲਵਲੀ ਸ਼ਰਮਾ, ਵਿਸਾਖਾ ਸਿੰਘ, ਅਮਰ ਲਾਲ ਜੁਲਕਾ, ਡਾ: ਹਰਿੰਦਰ ਸਿੰਘ, ਜੰਪੀ ਕੁਮਾਰ, ਜਸਵੰਤ ਸਿੰਘ ਰੰਧਾਵਾ, ਡਾ. ਕੁਲਵੰਤ ਸਿੰਘ, ਸਾਹਿਬ ਸਿੰਘ, ਐਸ.ਬੀ ਸਰੀਨ, ਇੰਦਰਜੀਤ ਸਿੰਘ, ਅਰੁਣ ਗੁਪਤਾ, ਵਿਨੋਦ ਅਰੋੜਾ, ਕਪਿਲ ਗੋਇਲ, ਨਗਰ ਨਿਗਮ ਦੇ ਕਾਰਜਕਾਰੀ ਇੰਜੀ. ਸੰਦੀਪ ਸਿੰਘ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਸ਼ਾਮਿਲ ਸਨ।
Punjab Post Daily Online Newspaper & Print Media