Monday, July 14, 2025
Breaking News

ਸ਼ਹੀਦ ਗੁਰਬਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਵਿਨਰਜੀਤ ਤੇ ਲੋਕ ਸੇਵਾ ਸਹਾਰਾ ਕਲੱਬ ਨੇ ਵੰਡੇ ਬੂਟੇ

ਸੰਗਰੂਰ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਲਦਾਖ ਚੀਨ ਦੇ ਸਰਹੱਦ ‘ਤੇ ਦੇਸ਼ ਲਈ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਖਡਿਆਲ ਅਤੇ ਲੋਕ ਸੇਵਾ ਸਹਾਰਾ ਕਲੱੱਬ ਚੀਮਾਂ ਮੰਡੀ ਵੱਲੋਂ ਵਣ ਵਿਭਾਗ ਸੰਗਰੂਰ ਦੇ ਵਿਸ਼ੇਸ਼ ਸਹਿਯੋਗ ਸਦਕਾ ਹਜਾਰਾਂ ਦੀ ਗਿਣਤੀ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਸ਼ਹੀਦ ਗੁਰਬਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਦੇਣ ਆਈਆਂ ਸੰਗਤਾਂ ਨੂੰ ਵੰਡੇ ਗਏ।ਇਸ ਸਮੇਂ ਸ਼ਹੀਦ ਦੇ ਪਰਿਵਾਰ ਵਲੋਂ ਆਪਣੇ ਹੱਥੀਂ ਬੂਟੇ ਲਗਾ ਕੇ ਸ਼ਹੀਦ ਗੁਰਬਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ।
                   ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਪੰਜਾਬ ਸਰਕਾਰ, ਰਾਮਵੀਰ ਡੀ.ਸੀ ਸੰਗਰੂਰ, ਸੰਦੀਪ ਗਰਗ ਐਸ.ਐਸ.ਪੀ ਸੰਗਰੂਰ, ਹਰਪਾਲ ਚੀਮਾਂ ਵਿਧਾਇਕ ਦਿੜਬਾ, ਅਮਨ ਅਰੋੜਾ ਵਿਧਾਇਕ ਸੁਨਾਮ, ਇਕਬਾਲ ਸਿੰਘ ਝੁੰੂਦਾ ਨੇ ਬੂਟੇ ਵੰਡਣ ਦੀ ਨਵੀਂ ਅਤੇ ਉਸਾਰੂ ਪਿਰਤ ਦੀ ਸ਼ਲਾਘਾ ਕੀਤੀ ।
                  ਇਸ ਮੌਕੇ ਲੋਕ ਸੇਵਾ ਸਹਾਰਾ ਕਲੱਬ ਚੀਮਾਂ ਮੰਡੀ ਦੇ ਪ੍ਰਧਾਨ ਜਸਵਿੰਦਰ ਸ਼ਰਮਾ, ਮੱਖਣ ਸਿੰਘ ਸ਼ਾਹਪੁਰ, ਚਮਕੌਰ ਸਿੰਘ ਸ਼ਾਹਪੁਰ, ਪਟਵਾਰੀ ਨਜੀਰ ਖਾਂ, ਜਸਵੀਰ ਸਿੰਘ ਬਲਾਕ ਸੰਮਤੀ ਮੈਂਬਰ ਸ਼ਾਹਪੁਰ, ਗੁਰਵਿੰਦਰ ਸਿੰਘ ਗੱਗੀ, ਅਮਨਦੀਪ ਖ਼ਾਨ, ਸੁਰਿੰਦਰ ਸਿੰਘ, ਭੋਲਾ ਸਿੰਘ, ਅਮਨਦੀਪ ਸਿੰਘ, ਕੰਵਰਪਾਲ ਸਿੰਘ ਮਾਨਸ਼ਾਹੀਆ, ਅੰਮ੍ਰਿਤਪਾਲ ਸਿੰਘ, ਹਰਵਿੰਦਰ ਰਿਸ਼ੀ ਸਤੌਜ, ਮੋਹਤਮ ਸਿੰਘ ਲੀਲਾ, ਰਾਕੇਸ਼ ਕੁਮਾਰ, ਖੁਸ਼ਪ੍ਰੀਤ ਸਿੰਘ ਬੱਬੂ ਆਦਿ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …