ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਹੁਤ ਛੋਟੀ ਉਮਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਨਾਮਵਰ ਪੱਤਰਕਾਰ ਅਤੇ ਗੀਤਕਾਰ ਨਿੰਦਰ
ਕੋਟਲੀ ਨੂੰ ਚੇਅਰਮੈਨ ਦੀ ਵੱਡੀ ਜਿੰਮੇਵਾਰੀ ਦਿੰਦੇ ਹੋਏ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਹਾਕਮ ਬੱਖਤੜੀਵਾਲਾ ਨੇ ਕਿਹਾ ਕਿ ਨਿੰਦਰ ਕੋਟਲੀ ਜਿੱਥੇ ਇਕ ਬਹੁਤ ਵਧੀਆ ਗੀਤਕਾਰ ਅਤੇ ਪੱਤਰਕਾਰ ਹੈ ਉਸ ਤਰ੍ਹਾਂ ਹਰ ਇਕ ਦਾ ਅਜੀਜ ਵੀ ਹੈ।
ਪੱਤਰਕਾਰ ਅਤੇ ਗੀਤਕਾਰ ਨਿੰਦਰ ਕੋਟਲੀ ਨੂੰ ਚੇਅਰਮੈਨ ਬਣਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਲੋਕ ਤੱਥ ਗਾਇਕੀ ਦੇ ਮਕਬੂਲ ਗਾਇਕ ਲਾਭ ਹੀਰਾ, ਬਲਵੀਰ ਚੋਟੀਆਂ ਤੇ ਜੈਸਮੀਨ ਚੋਟੀਆਂ, ਸੁਰੇਸ਼ ਯਮਲਾ ਜੱਟ, ਅਰਸ਼ਦੀਪ ਚੋਟੀਆਂ ਤੇ ਆਰ ਨੂਰ, ਮੰਗਲ ਮੰਗੀ ਯਮਲਾ, ਛਿੰਦਾ ਬਰਾੜ ਮੁਕਤਸਰ ਸਾਹਿਬ, ਬਲਕਾਰ ਅਣਖੀਲਾ, ਸੰਜੀਵ ਸੁਲਤਾਨ. ਜੱਗੀ ਧੂਰੀ. ਰਣਜੀਤ ਸਿੱਧੂ, ਸਿੱਧੂ ਹਸਨਪੁਰੀ. ਨਿਰਮਲ ਮਾਹਲਾ ਸੰਗਰੂਰ, ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ. ਮੁਸਤਾਕ ਲਸਾੜਾ. ਗੀਤਕਾਰ ਗਿੱਲ ਅਕੋਈ ਵਾਲਾ, ਸਾਹਿਤਕਾਰ ਰਾਮਫਲ ਰਾਜਲਹੇੜੀ, ਰਮੇਸ਼ ਬਰੇਟਾ ਆਦਿ ਗਾਇਕ ਅਤੇ ਗੀਤਕਾਰਾ ਨੇ ਨਵੇਂ ਵਧਾਈ ਦਿੱਤੀ।ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਲਹਿਰਾਂ ਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਨਿੰਦਰ ਕੋਟਲੀ ਨੂੰ ਚੇਅਰਮੈਨ ਬਣਾੁੳਣ’ਤੇ ਰਾਸ਼ਟਰੀ ਪ੍ਰਧਾਨ ਹਾਕਮ ਬੱਖਤੜੀਵਾਲਾ ਦਾ ਧੰਨਵਾਦ ਕੀਤਾ ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media