ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ – ਸੰਧੂ) – ਪੱਤਰਕਾਰ ਤੇ ਲੇਖਕ ਗੁਰਮੀਤ ਸਿੰਘ ਸੰਧੂ ਦੇ ਸਵ. ਪਿਤਾ ਕਾਮਰੇਡ ਜਸਵੰਤ ਸਿੰਘ ਰੇਲਵੇ ਨਮਿਤ ਸ਼੍ਰੀ ਅਖੰਡ
ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਜੱਦੀ ਗ੍ਰਹਿ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਡੇਰਾ ਬਾਬਾ ਸ਼ੰਕਰ ਸਿੰਘ ਕਬੀਰ ਪਾਰਕ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਗਿਆ।ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕਰਨ ਉਪਰੰਤ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਹੋਈ ਤੇ ਸਵ. ਕਾਮਰੇਡ ਦੇ ਵੱਡੇ ਬੇਟੇ ਉਪਕਾਰ ਸਿੰਘ ਸੰਧੂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਖੋਵਿ-19 ਦੇ ਚੱਲਦਿਆਂ ਸਮਾਜਿਕ ਦੂਰੀ ਤੇ ਸੁਰੱਖਿਆ ਦੇ ਮੱਦੇਨਜ਼ਰ ਕਰਵਾਏ ਗਏ ਸਾਦੇ ਸ਼ਰਧਾਂਜਲੀ ਸਮਾਗਮ ਦੇ ਦੌਰਾਨ ਵੱਖ-ਵੱਖ ਰਾਜਨੀਤਿਕ, ਧਾਰਮਿਕ, ਖੇਡ ਤੇ ਸਮਾਜ ਸੇਵੀ ਸੰਸਥਾਵਾਂ ਦੇ ਅਹੁੱਦੇਦਾਰਾਂ ਅਕਾਲੀ ਆਗੂ ਸਵਿੰਦਰ ਸਿੰਘ ਸੰਧੂ ਕੋਟ ਖਾਲਸਾ, ਸਮਾਜ ਸੇਵਕ ਮੇਜਰ ਸਿੰਘ ਸਰਕਾਰੀਆ, ਹਰਜਿੰਦਰ ਸਿੰਘ ਸੰਧੂ ਅਟਾਰੀ ਰੇਵਲੇ, ਪ੍ਰਿੰਸੀਪਲ ਗੁਰਬਾਜ਼ ਸਿੰਘ ਛੀਨਾ, ਸ਼ੋ੍ਰਮਣੀ ਅਕਾਲੀ ਦਲ (ਬ) ਅਕਾਲੀ ਆਗੂ ਤਰਸੇਮ ਸਿੰਘ ਚੰਗਿਆੜਾ, ਯੂਥ ਕਾਂਗਰਸੀ ਆਗੂ ਦਿਲਸ਼ੇਰ ਸਿੰਘ, ਕਾਂਗਰਸੀ ਆਗੂ ਗੁਰਿੰਦਰ ਸਿੰਘ ਸਾਬੀ ਗਿੱਲ, ਸਮਾਜ ਸੇਵਕ ਤੇ ਖੇਡ ਪ੍ਰਮੋਟਰ ਭਾਈ ਜਰਨੈਲ ਸਿੰਘ ਸਖੀਰਾ, ਆਈ.ਜੀ ਪੰਜਾਬ ਪੁਲਿਸ ਹਰਜਿੰਦਰ ਸਿੰਘ ਆਈ.ਪੀ.ਐਸ ਨੇ ਸਵ. ਕਾਮਰੇਡ ਜਸਵੰਤ ਸਿੰਘ ਰੇਲਵੇ ਨੂੰ ਸ਼ਰਧਾਂਜਲੀ ਭੇਂਟ ਕੀਤੀ।ਪਰਿਵਾਰ ਵੱਲੋਂ ਹਰਜਿੰਦਰ ਸਿੰਘ ਸੰਧੂ ਆਈ.ਪੀ.ਐਸ ਨੇ ਸਭ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਕਮਾਡੈਂਟ ਐਮ.ਐਸ ਗਿੱਲ, ਜ਼ਿਲ੍ਹਾ ਇੰਚਾਰਜ ਅੰਮ੍ਰਿਤਪਾਲ ਸਿੰਘ, ਇੱਕਬਾਲ ਸਿੰਘ ਸੰਧੂ ਰੇਲਵੇ, ਬਾਬਾ ਗੁਰਦੀਪ ਸਿੰਘ ਰੇਲਵੇ, ਪ੍ਰੀਤਮ ਸਿੰਘ ਰੇਲਵੇ, ਭੀਮ ਸੈਨ ਰੇਲਵੇ, ਹਰਦੀਪ ਸਿੰਘ ਰੇਲਵੇ, ਐਸ.ਆਈ. ਅਮਰ ਸਿੰਘ, ਐਸ.ਆਈ. ਸੁਖਬੀਰ ਸਿੰਘ ਸੰਧੂ, ਸੁਰਿੰਦਰ ਸਿੰਘ ਕਪੂਰਥਲਾ, ਪ੍ਰੋ. ਨਵਚਰਨ ਸਿੰਘ ਸਿੱਧੂ, ਜਸਪਾਲ ਸਿੰਘ ਭੱਟੀ, ਅਰਸ਼ਪ੍ਰੀਤ ਸਿੰਘ ਆਹਲੂਵਾਲੀਆ, ਗੁਰਿੰਦਰ ਸਿੰਘ ਮੱਟੂ, ਜਨਤ ਜੀ.ਐਨ.ਡੀ.ਯੂ, ਅਰਮਾਨ ਸੇਖੋਂ, ਗੁਰਤੇਜ ਸਿੰਘ ਭੰਗੂ, ਬਲਜਿੰਦਰ ਸਿੰਘ ਮੱਟੂ, ਕਿਸ਼ੋਰ ਗਿਰੀ, ਗੋਲਡੀ ਮਜੀਠੀਆ, ਮਨਦੀਪ ਸਿੰਘ ਢਿੱਲੋਂ ਅਟਾਰੀ, ਮੈਡਮ ਅਰਵਿੰਦਰ ਕੌਰ, ਮੈਡਮ ਮੀਨੂੰ ਸ਼ਰਮਾ, ਤਲਜਿੰਦਰ ਸਿੰਘ ਢਿੱਲੋਂ ਨੇ ਵੀ ਹਾਜ਼ਰੀ ਭਰੀ।