
ਰਾਮਪੁਰਾ ਫੂਲ, 16 ਅਕਤੂਬਰ (ਅਵਤਾਰ ਸਿੰਘ ਕੈਂਥ/ ਬੱਲੀ) – ਪੇਂਡੂ ਸਾਹਿਤ ਸਭਾ (ਰਜਿ.) ਬਾਲਿਆਂਵਾਲੀ ਦੀ ਮੀਟਿੰਗ ਅਜਮੇਰ ਦੀਵਾਨਾ ਦੀ ਪ੍ਰਧਾਨਗੀ ਹੇਠ ਹੋਈ।ਸਭਾ ਵੱਲੋਂ ਪੁਸਤਕ ਰਿਲੀਜ਼ ਸਮਾਰੋਹ 26 ਅਕਤੂਬਰ, 2014 ਨੂੰ ਕਰਵਾਇਆ ਜਾ ਰਿਹਾ ਹੈ।ਇਸ ਪ੍ਰੋਗਰਾਮ ਵਿੱਚ ਜੀਤ ਸਿੰਘ ਚਹਿਲ ਦਾ ਰੁਬਾਈ ਸੰਗ੍ਰਹਿ ‘ਖੱਟੇ ਮਿੱਠੇ ਬੇਰ’ ਅਤੇ ਅਜਮੇਰ ਦੀਵਾਨਾ ਦਾ ਕਹਾਣੀ ਸੰਗ੍ਰਹਿ ‘ਫੁਲਕਾਰੀ’ ਰਲੀਜ ਕੀਤਾ ਜਾਵੇਗਾ।ਕਹਾਣੀ ਸੰਗ੍ਰਹਿ ਤੇ ਪੇਪਰ ਕਹਾਣੀਕਾਰ ਅਤਰਜੀਤ ਪੜ੍ਹਨਗੇ।ਰੁਬਾਈ ਸੰਗ੍ਰਹਿ ਤੇ ਪੇਪਰ ਡਾ.ਜੀਤ ਸਿੰਘ ਜੋਸ਼ੀ ਪੜ੍ਹਨਗੇ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਲਾਭ ਸਿੰਘ ਖੀਵਾ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਕਰਨਗੇ।ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਨਾਵਲਕਾਰ ਓਮ ਪ੍ਰਕਾਸ਼ ਗਾਸੋ ਸਿਰਕਤ ਕਰਨਗੇ।ਸਾਹਿਤਕ ਦੌਰ ਵਿਚ ਅਜਮੇਰ ਦੀਵਾਨਾ ਨੇ ਕਹਾਣੀ ਪੜ੍ਹੀ।ਜੀਤ ਸਿੰਘ ਚਹਿਲ ਨੇ ਕਵਿਤਾ ਸੁਣਾਈ ਸੁਖਦਰਸ਼ਨ ਗਰਗ ਨੇ ਰੁਬਾਈਆਂ ਪੜ੍ਹੀਆਂ-ਪੜ੍ਹੀਆਂ ਰਚਨਾਵਾਂ ਤੇ ਮਾਸਟਰ ਜਗਨ ਨਾਥ ਅਤੇ ਹਰਬੰਸ ਗਰਗ ਨੇ ਉਸਾਰੂ ਬਹਿਸ ਕੀਤੀ।
Punjab Post Daily Online Newspaper & Print Media