Sunday, June 29, 2025
Breaking News

ਡੀ.ਏ.ਵੀ ਪਬਲਿਕ ਸਕੂਲ ਦੀ ਟੀਮ ਰਾਸ਼ਟਰੀ ਪੱਧਰ ਦੀ ਅਟਲ ਟਿੰਕਰਿੰਗ ਮੈਰਾਥਨ ਲਈ ਚੁਣੀ ਗਈ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਏ.ਟੀ.ਐਲ ਟੀਮ ਨੂੰ “ਈਕੋਸ਼-ਇਨਟੈਗਰੇਟਰਜ਼“ ਨੇ ਬਹੁਤ ਹੀ ਮਾਣਮੱਤੇ ਇਨੋਵੇਟਿਵ ਪ੍ਰੋਜੈਕਟ ਦੇ ਵਰਗ “ਸਸਟੇਨਏਬਲ ਇੰਵਾਇਰਮੈਂਟ ਐਂਡ ਜਸਟਿਸ“ ਲਈ ਰਾਸ਼ਟਰੀ ਪੱਧਰ ਦੀ ਅਟਲ ਟਿੰਕਰਿੰਗ ਮੈਰਾਥਨ ਲਈ ਚੁਣਿਆ ਗਿਆ ਹੈ।
           ਅਟਲ ਇਨੋਵੇਸ਼ਨ ਮਿਸ਼ਨ ਨੀਤੀ ਆਯੋਗ ਭਾਰਤ ਸਰਕਾਰ ਵਲੋਂ ਅਯੋਜਿਤ ਕੀਤੀ ਗਈ।ਜਿਸ ਵਿੱਚ ਚੁਣੇ ਗਏ ਵਿਦਿਆਰਥੀਆਂ ਹੇਮਾਂਗ ਗੁਪਤਾ (ਜਮਾਤ ਦਸਵੀਂ), ਵਾਸੂ ਮਹਿਰਾ (ਜਮਾਤ ਅੱਠਵੀਂ), ਰਚਿਤ ਅਗਰਵਾਲ (ਜਮਾਤ ਬਾਰ੍ਹਵੀਂ) ਨੂੰ ਅਟਲ ਲੈਬ ਦੇ ਇੰਚਾਰਜ ਅਧਿਆਪਕ ਡਾ. ਰੇਸ਼ਮ ਸ਼ਰਮਾ ਨੇ ਯੋਗ ਅਗਵਾਈ ਦਿੱਤੀ।ਮੁਕਾਬਲੇ ਦੌਰਾਨ ਕੁੱਲ 36 ਸਿਰਜਨਾਤਮਕ ਟੀਮਾਂ ਚੁਣੀਆਂ ਗਈਆਂ।ਇਸ ਮੁਕਾਬਲੇ ਲਈ 5000 ਅਟਲ ਸਕੂਲਾਂ ਵਿੱਚੋਂ 1200 ਦੇ ਕਰੀਬ ਫਾਈਨਲ ਐਂਟਰੀਆਂ ਪਹੁੰਚੀਆਂ, ਜੋ ਕਿ ਉਚੇ ਪੱਧਰ ਦੀ ਸੋਚਣ ਸ਼ਕਤੀ ਦੇ ਹੁਨਰ, ਸਿਹਤ, ਸਫ਼ਾਈ, ਗੁਣਾਤਮਕ ਸਿੱਖਿਆ, ਵਾਤਾਵਰਣ ਦੀ ਸਥਿਰਤਾ ਅਤੇ ਆਪਸੀ ਸਮਾਨਤਾ ਨਾਲ ਸੰਬੰਧਤ ਸਨ ।
            ਡੀ.ਏ.ਵੀ ਪਬਲਿਕ ਸਕੂਲ ਦੀ ਅਟਲ ਟੀਮ ਇੱਕੋ-ਇੱਕ ਅਜਿਹੀ ਟੀਮ ਹੈ ਜੋ ਸਾਰੇ ਪੰਜਾਬ ਵਿੱਚੋਂ ਇਸ ਖੇਤਰ ‘ਚ ਚੁਣੀ ਗਈ।ਡਾ. ਰੇਸ਼ਮ ਸ਼ਰਮਾ ਨੇ ਕਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਤਨਾਵ ਭਰੇ ਸਮੇਂ ਦੌਰਾਨ ਵੀ ਵਿਦਿਆਰਥੀਆਂ ਵੱਲੋਂ ਦਿਖਾਏ ਗਏ ਹੌਂਸਲੇ ਤੇ ਹੁਨਰ ਦੀ ਤਾਰੀਫ਼ ਕਰਦਿਆਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਚੁਣੀ ਗਈ ਟੀਮ ਦਾ ਉਦੇਸ਼ ਝੋਨੇ ਦਾ ਛਿਲਕਾ ਅਤੇ ਪਰਾਲੀ ਦੀ ਸੁਯੋਗ ਵਰਤੋਂ ਕਰਕੇ ਵਾਤਾਵਰਨ ਨੂੰ ਹੋਰ ਖ਼ਰਾਬ ਹੋਣ ਤੋਂ ਬਚਾਉਣਾ ਹੈ।ਏ.ਆਈ.ਐਮ ਨੀਤੀ ਆਯੋਗ ਦੇ ਡਾਇਰੈਕਟਰ ਡਾ. ਰਾਮਾਨਨ ਨੇ ਬੀਤੇ ਦਿਨੀਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਨੌਜਵਾਨ ਵਿਗਿਆਨੀ ਖੇਤੀਬਾੜੀ ਵਿਗਿਆਨਕ ਤਰੀਕਿਆਂ ਅਤੇ ਸਿਰਜਨਾਤਮਕ ਹੁਨਰਾਂ ਦੀ ਵਰਤੋ ਕਰਦਿਆਂ ਵਿਗਿਆਨਕ ਸੋਚ ਨੂੰ ਅਪਣਾ ਕੇ ਮਹਾਂਮਾਰੀ ਤੋਂ ਬਾਅਦ ਆਉਣ ਵਾਲੀ ਦੁਨੀਆਂ ਨੂੰ ਲਾਭ ਦੇਣ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …