Saturday, April 11, 2026

ਨਵੀਂ ਸਿਖਿਆ ਨੀਤੀ ਤਹਿਤ ਹੁਣ ਨੌਵੀਂ ਜਮਾਤ ‘ਚ ਹੀ ਮਨਭਾਉਂਦੇ ਵਿਸ਼ੇ ਚੁਣ ਸਕਣਗੇ ਵਿਦਿਆਰਥੀ

ਪੰਜਵੀਂ ਜਮਾਤ ਤੱਕ ਮਾਂ ਬੋਲੀ ‘ਚ ਸਿੱਖਿਆ ਦਾ ਮਾਧਿਅਮ ਲਾਗੂ ਕਰਨ ਚੰਗਾ ਕਦਮ – ਮੰਚ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਨੇ ਕੇਂਦਰੀ ਸਰਕਾਰ ਵਲੋਂ ਨਵੀਂ ਕੌਮੀ ਸਿੱਖਿਆ ਨੀਤੀ ਦੇ ਖਰੜੇ ‘ਚ ਪੰਜਵੀਂ ਸ਼੍ਰੇਣੀ ਤੱਕ ਦੀ ਪੜ੍ਹਾਈ ਸਥਾਨਕ ਭਾਸ਼ਾ ਯਾਨੀ ਕਿ ਮਾਂ ਬੋਲੀ ’ਚ ਕਰਵਾਏ ਜਾਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਚੰਗਾ ਕਦਮ ਦੱਸਿਆ ਹੈ।ਮੰਚ ਦੇ ਸਰਪ੍ਰਸਤ ਪ੍ਰਿੰ. ਕੁਲਵੰਤ ਸਿੰਘ ਅਣਖੀ ਨੇ ਕਿਹਾ ਹੈ ਕਿ ਇਹ ਨੀਤੀ ਪੂਰੀ ਤਰਾਂ ਲਾਗੂ ਕਰਨ ਨਾਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ।ਉਨਾਂ ਕਿਹਾ ਕਿ ਸੰਸਾਰ ਪੱਧਰ ਦੇ ਮਨੋਵਿਗਿਆਨੀ ਅਤੇ ਸਿੱਖਿਆ ਸ਼ਾਸਤਰੀ ਵੀ ਮੁੱਢਲੀ ਸਿੱਖਿਆ ਮਾਤ-ਭਾਸ਼ਾ ਵਿੱਚ ਕਰਵਾਉਣ ਦੀ ਹਮਾਇਤ ਕਰਦੇ ਹਨ।
                 ਨਵੀਂ ਨੀਤੀ ਤਹਿਤ ਪੰਜਵੀਂ ਜਮਾਤ ਤੱਕ ਪ੍ਰਯੋਗੀ ਪੜ੍ਹਾਈ ਅਤੇ ਸਿੱਖਿਆ ਸਬੰਧੀ ਸ਼ਲਾਘਾਯੋਗ ਸਿਫਾਰਸ਼ ਦੇ ਨਾਲ ਹੀ ਬਾਰਵੀਂ ਜਮਾਤ ਦੀ ਬਜ਼ਾਏ ਵਿਖਿਆਰਥੀ ਪੜ੍ਹਨ ਦੇ ਮਨਭਾਉਂਦੇ ਵਿਸ਼ੇ ਨੌਵੀਂ ਜਮਾਤ ਵਿੱਚ ਹੀ ਚੁਣ ਸਕਣਗੇ।ਉਨਾਂ ਕਿਹਾ ਕਿ ਮੌਜੂਦਾ ਸਿੱਖਿਆ ਨੀਤੀ ਦਾ ਇਹ ਨਾਂਹ-ਪੱਖੀ ਪਹਿਲੂ ਸੀ ਕਿ ਗਿਆਰਵੀਂ ਸ਼ੇ੍ਰਣੀ ਵਿੱਚ ਹਿਊਮੈਨਟੀਜ਼ ਗਰੁੱਪ ਦੇ ਵਿਸ਼ੇ (ਇਤਿਹਾਸ, ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ, ਭੂਗੋਲ, ਸਰੀਰਕ ਸਿੱਖਿਆ, ਪੰਜਾਬੀ ਹਿੰਦੀ ਆਦਿ) ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਨੌਵੀਂ ਦਸਵੀਂ ਜਮਾਤ ਵਿੱਚ ਸਾਇੰਸ ਦੇ ਵਿਸ਼ੇ ਮਜ਼ਬੂਰਨ ਪੜ੍ਹਨੇ ਪੈਂਦੇ ਸਨ।ਇਸੇ ਤਰ੍ਹਾਂ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਵਿੱਚ ਸਾਇੰਸ ਵਿਸ਼ੇ (ਫਿਜਿਕਸ, ਕੈਮਿਸਟਰੀ, ਬਾਇਲੋਜੀ, ਮੈਥੇਮੈਟਿਕਸ ਆਦਿ) ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਨੌਵੀਂ ਦਸਵੀਂ ਜਮਾਤ ਵਿੱਚ ਹਿਊਮੈਨਟੀਜ ਗਰੁੱਪ ਦੇ ਵਿਸ਼ੇ ਮਜ਼ਬੂਰਨ ਪੜ੍ਹਨੇ ਪੈਂਦੇ ਸਨ।ਇਸ ਕਾਰਨ ਉਨ੍ਹਾਂ ਦੇ ਵਿਦਿਅਕ ਵਿਕਾਸ ਵਿੱਚ ਖੜੋਤ ਪੈਦਾ ਹੋ ਜਾਂਦੀ ਸੀ।ਉਨਾਂ ਕਿਹਾ ਕਿ ਹੋਰ ਤਸੱਲੀ ਵਾਲੀ ਗੱਲ ਹੈ ਕਿ ਵਿਦਿਅਕ ਬਜ਼ਟ ਨੂੰ ਕੁੱਲ ਜੀ.ਡੀ.ਪੀ ਦੇ 4.43 ਪ੍ਰਤੀਸ਼ਤ ਤੋਂ ਵਧਾ ਕੇ 6.00 ਪ੍ਰਤੀਸ਼ਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
              ਪ੍ਰਿੰ. ਅਣਖੀ ਨੇ ਕਿਹਾ ਕਿ ਕੇਂਦਰੀ ਸਰਕਾਰ ਨੂੰ ਨਵੀਂ ਕੌਮੀ ਸਿੱਖਿਆ ਨੀਤੀ ਸਾਰੇ ਦੇਸ਼ ਵਿੱਚ ਲਾਗੂ ਕਰਨ ਦੇ ਨਾਲ ਹੀ ਸੂਬਿਆਂ ਨੂੰ ਦਿੱਤੀ ਜਾਂਦੀ ਸਿੱਖਿਆ ਗਰਾਂਟ ਵਿੱਚ ਵਾਧਾ ਕਰਨ ਲਈ ਬਜ਼ਟ ਦਾ ਪ੍ਰਬੰਧ ਕਰਨਾ ਲੋੜੀਂਦਾ ਹੈ।ਇਸੇ ਤਰਾਂ ਪੰਜਾਬ ਸਰਕਾਰ ਵਲੋਂ ਵੀ ਇਸ ਨਵੀਂ ਸਿੱਖਿਆ ਪ੍ਰਣਾਲੀ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਦੀ ਜਰੂਰਤ ਹੈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …