ਕਾਂਗਰਸ ਦੇ ਕਈ ਮੌਜੂਦਾ ਤੇ ਸਾਬਕਾ ਵਿਧਾਇਕ ਆਏ ਪਿੱਠ ‘ਤੇ, ਪ੍ਰਸ਼ਾਸ਼ਨ ਕੋਲੋਂ ਕੀਤੀ ਉਚਿਤ ਕਾਰਵਾਈ ਦੀ ਮੰਗ
ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪਿਛਲੇ ਕਈ ਦਿਨਾ ਤੋ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੂਬਾ ਨਾਲ ਥਾਣਾ ਕੈਨਾਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਵੱਲੋ ਕੀਤੇ ਗਏ ਦੁਰਵਿਹਾਰ ਨੂੰ ਲੈ ਕੇ ਚੱਲੇ ਸੰਘਰਸ਼ ਤੋ ਬਾਅਦ ਮਰਨ ਵਰਤ ਵਿੱਚ ਤਬਦੀਲ ਹੋਣ ਕਾਰਨ ਅੱਜ ਕਾਗਰਸ ਦੇ ਮੌਜੂਦਾ ਤੇ ਸਾਬਕਾ ਵਿਧਾਇਕ ਉਹਨਾ ਨੂੰ ਇੰਨਸਾਫ ਦਿਵਾਉਣ ਲਈ ਤੇ ਆਪਣਾ ਸਮਰਥਨ ਦੇਣ ਲਈ ਅੱਜ ਬਠਿੰਡਾ ਪਹੁੰਚੇ।ਇਹਨਾ ਮੌਜੂਦਾ ਤੇ ਸਾਬਕਾ ਵਿਧਾਇਕਾ ਦੀ ਅਗਵਾਈ ਗਿੱਦੜਬਾਹਾ ਤੋ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਕਰ ਰਹੇ ਸਨ, ਇਹਨਾਂ ਨੇ ਸਭ ਤੋ ਪਹਿਲਾ ਸਥਾਨਕ ਸਰਕਟ ਹਾਊਸ ਵਿੱਚ ਇੱਕ ਬੈਠਕ ਕੀਤੀ ਗਈ।ਬੈਠਕ ਨੂੰ ਸੰਬੋਧਨ ਕਰਦਿਆ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਪੁਲਿਸ ਅਕਾਲੀ ਸਰਕਾਰ ਦੀ ਕਠਪੁੱਤਲੀ ਬਣਕੇ ਰਹਿ ਗਈ ਹੈ ਜਿਸ ਕਾਰਨ ਆਮ ਲੋਕਾਂ ਨੂੰ ਇਨਸਾਫ ਮਿਲਣਾ ਬੰਦ ਹੋ ਗਿਆ ਹੈ ਜਦੋ ਆਮ ਲੋਕਾ ਆਪਣੀਆ ਸਮਸਿੰਆਵਾ ਰਾਜਨੀਤਿਕ ਲੋਕਾਂ ਰਾਹੀ ਆਪਣਾ ਹੱਲ ਕਰਵਾਉਣਾ ਚਾਹੁੰਦੇ ਹਨ ਤਾ ਅਕਾਲੀਆ ਦੇ ਹੱਥਾਂ ਦੀ ਕੱਠ ਪੁੱਤਲੀ ਬਣ ਚੁੱਕੀ ਪੁਲਿਸ ਦੁਆਰਾ ਇਹਨਾ ਰਾਜਨੀਤਿਕ ਨੁਮਾਇੰਦਾ ਨਾਲ ਦੁਰਵਿਹਾਰ ਕੀਤਾ ਜਾਦਾ ਹੈ ਜੋ ਕਿ ਕਿਸੇ ਵੀ ਤਰਾਂ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਜਦੋ ਤੱਕ ਮੋਹਨ ਲਾਲ ਝੂੰਬਾ ਨੂੰ ਇਨਸਾਫ ਨਹੀ ਮਿਲਦਾ ਸਮੁੰਚੀ ਸ਼ਹਿਰੀ ਤੇ ਪੇਡੂ ਕਾਗਰਸੀ ਲੀਡਰ ਸ਼ਿਪ ਉਹਨਾ ਨਾਲ ਮੋਢੇ ਮੋਢੇ ਜੋੜਕੇ ਇਸ ਸੰਘਰਸ਼ ਵਿੱਚ ਉਹਨਾਂ ਦਾ ਸਾਥ ਦੇਵੇਗੀ।ਬੈਠਕ ਉਪਰੰਤ ਸਮੁੱਚੀ ਲੀਡਰ ਸ਼ਿਪ ਵੱਲੋ ਹਸਪਤਾਲ ਵਿੱਖੇ ਦਾਖਿਲ ਕਾਂਗਰਸ ਦੇ ਸ਼ਹਿਰ ਪ੍ਰਧਾਨ ਮੋਹਨ ਲਾਲ ਝੂੰਬਾ ਦਾ ਹਾਲ ਚਾਲ ਪੁੱਛਿਆ ਗਿਆ।ਇਸ ਤੋ ਬਾਅਦ ਰਾਜਾ ਵੜਿੰਗ ਦੀ ਅਗਵਾਈ ਵਿਚ ਸਮੂਹ ਕਾਗਰਸੀ ਐਸ ਐਸ ਪੀ ਬਠਿੰਡਾ ਗੁਰਪ੍ਰੀਤ ਸਿੰਘ ਭੁੱਲਰ ਨੂੰ ਮਿਲੇ ਜਿਨਾਂ ਵੱਲੋ ਉਹਨਾਂ ਨੂੰ ਉਚਿਤ ਕਾਰਵਾਈ ਦਾ ਭਰੋਸਾਂ ਦਿੱਤਾ ਗਿਆ,
ਇਸ ਸਮੇ ਉਨਾਂ ਨਾਲ ਸਾਬਕਾ ਵਿਧਾਇਕ ਹਰਮੰਦਰ ਸਿੰਘ ਜੱਸੀ, ਗੁਰਪ੍ਰੀਤ ਸਿੰਘ ਕਾਂਗੜ, ਗੁਰਾ ਸਿੰਘ ਤੁੰਗਵਾਲੀ, ਮੱਖਣ ਸਿੰਘ ਤੇ ਵਿਧਾਇਕ ਅਜੈਬ ਸਿੰਘ ਭੱਟੀ ਯੂਥ ਕਾਗਰਸ ਦੇ ਸ਼ਹਿਰੀ ਪ੍ਰਧਾਨ ਰਾਮ ਸਿੰਘ ਵਿਰਕ, ਕੇ.ਕੇ ਅਗਰਵਾਲ, ਵਕੀਲ ਰਾਜਨ ਗਰਗ,ਇਕਬਾਲ ਢਿੱਲੋ, ਰੌਕੀ ਸ਼ਰਮਾ, ਕੁਲਜੀਤ ਸਿੰਘ ਬਲਾਕ ਪ੍ਰਧਾਨ, ਮਲਕੀਅਤ ਕੋਠੇ ਅਮਰਪੁਰਾ, ਜਸਵਿੰਦਰ ਝੁੰਬਾ, ਅਵਤਾਰ ਸਿੰਘ, ਲਖਵਿੰਦਰ ਲੱਖਾ, ਰਿਪਲ ਪੱਕਾ, ਗੁਰਸੇਵਕ ਸਿੰਘ, ਜਗਸੀਰ ਖਾਨ, ਭੋਲਾ ਭੁੱਚੋ, ਪ੍ਰਭਜੋਤ ਭੁੱਚੋ ਤੇ ਗੁਰਵਿੰਦਰ ਸਿੰਘ, ਰੁਪਿੰਦਰ ਬਿੰਦਰਾ ਆਦਿ ਵੱਡੀ ਗਿਣਤੀ ਵਿੱਚ ਕਾਗਰਸੀ ਵਰਕਰ ਤੇ ਅਹੁੱਦੇਦਾਰ ਮੌਜੂਦ ਸਨ