ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅੱਜ ਦੇ ਮਸ਼ੀਨਰੀ ਯੁੱਗ ਦੇ ਵਿੱਚ ਬੇਸ਼ੱਕ ਕਿਸਾਨ ਬਾਸ਼ਮਤੀ ਝੋਨੇ ਦੀ ਕਟਾਈ ਨੂੰ ਕੰਬਾਇਨ ਨਾਲ ਕੱਟਣ ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਇਸ ਤਰ੍ਹਾਂ ਕਿਸਾਨਾਂ ਦੇ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਝੋਨਾ ਟਰਾਲੀ ਵਿੱਚ ਪੈਣ ਕਰਕੇ ਛੇਤੀ ਮੰਡੀਆਂ ਵਿੱਚ ਪਹੁੰਚ ਜਾਂਦਾ ਹੈ।ਦੇਖਣ ਵਿੱਚ ਆਇਆ ਹੈ ਕਿ ਬਾਸ਼ਮਤੀ ਨੂੰ ਹੱਥੀ ਝਾੜਨਾ ਕਿਸਾਨਾਂ ਅਤੇ ਮਜਦੂਰਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਕਿਸਾਨ ਆਗੂ ਨਾਹਰ ਸਿੰਘ ਭਾਈਰੂਪਾ ਨੇ ਦੱਸਿਆ ਕਿ ਬੇਸ਼ੱਕ ਬਾਸ਼ਮਤੀ ਹੱਥੀ ਝਾੜਨ ਅਤੇ ਟਰਾਲੀ ਵਿੱਚ ਭਰਨ ਦਾ ਠੇਕਾ ਪ੍ਰਤੀ ਏਕੜ 3500ਰੁ: ਮਜਦੂਰ ਲੈ ਰਹੇ ਹਨ।ਹੱਥੀ ਝਾੜੇ ਹੋਏ ਬਾਸ਼ਮਤੀ ਦੇ ਭਾਅ ਵਿੱਚ 300ਰੁ: ਤੋਂ 400ਰੁ: ਤੱਕ ਦਾ ਵਾਧਾ ਹੁੰਦਾ ਹੈ ਕਿਉਂਕਿ ਜ਼ਿਆਦਾ ਟੁੱਟ-ਭੱਜ ਨਹੀਂ ਹੁੰਦੀ ਅਤੇ ਕੰਬਾਇਨ ਦੀ ਕਟਾਈ ਨਾਲ 2 ਕੁਇੰਟਲ ਪ੍ਰਤੀ ਏਕੜ ਬਾਸ਼ਮਤੀ ਦਾ ਨੁਕਸਾਨ ਹੁੰਦਾ ਹੈ। ਜ਼ਿਆਦਾ ਟੁੱਟ-ਭੱਜ ਹੋਣ ਕਰਕੇ ਭਾਅ ਦੇ ਵਿੱਚ ਕਮੀ ਹੁੰਦੀ ਹੈ।ਬਾਸਮਤੀ ਹੱਥੀਂ ਕਟਾਈ ਕਰਨ ਤੋਂ ਬਾਅਦ ਰੀਪਰ ਨਾਲ ਕਚਰੇ ਵੱਢਣ ਦਾ ਖਰਚ ਬਚ ਜਾਂਦਾ ਹੈ ਅਤੇ ਪਰਾਲੀ ਸਾੜਨ ਦੀ ਲੋੜ ਨਹੀਂ ਪੈਂਦੀ।ਪਰਾਲੀ ਦੀ ਤੂੜੀ ਬਣਾ ਕੇ ਵੇਚੀ ਜਾ ਸਕਦੀ ਹੈ। ਵਾਤਾਵਰਨ ਪ੍ਰੇਮੀਆਂ ਵੱਲੋਂ ਜੋ ਨਾਅਰਾ ਦਿੱਤਾ ਗਿਆ।ਵਾਤਾਵਰਨ ਬਚਾਉਣ ਦਾ ਇਸਦੇ ਨਾਲ ਵਾਤਾਵਰਨ ਪ੍ਰਦੂਸ਼ਿਤ ਨਹੀਂ ਹੁੰਦਾ ਅਤੇ ਮਿੱਤਰ ਕੀੜਿਆਂ ਦਾ ਵੀ ਬਚਾ ਹੋ ਜਾਂਦਾ ਹੈ।ਬਾਸ਼ਮਤੀ ਦੀ ਹੱਥੀ ਕਟਾਈ ਕਰਨ ਨਾਲ ਖੇਤ ਦੀ ਸਫਾਈ ਹੁੰਦੀ ਹੈ ਅਤੇ ਜ਼ੀਰੋ ਡਰਿੱਲ ਨਾਲ ਕਣਕ ਦੀ ਸਿੱਧੀ ਬਿਜਾਈ ਵੀ ਕੀਤੀ ਜਾ ਸਕਦੀ ਹੈ ਜਿਸ ਨਾਲ ਵਹਾਈ ਦਾ ਖ਼ਰਚਾ ਬਚ ਜਾਂਦਾ ਹੈ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …