ਗਲਤ ਅਨਸਰਾਂ ਖਿਲਾਫ ਹੋਵੇਗੀ ਸਖਤ ਕਾਰਵਾਈ – ਐਸ.ਐਚ.ਓ ਰਾਮਪੁਰਾ
ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਦੀਵਾਲੀ ਦੇ ਤਿਉਹਾਰ ਮੱਦੇਨਜ਼ਰ ਐਸ.ਐਸ.ਪੀ ਬਠਿੰਡਾ ਅਤੇ ਡੀ.ਐਸ.ਪੀ ਫੂਲ ਦੇ ਨਿਰਦੇਸ਼ਾਂ ਤਹਿਤ ਪਿਛਲੇ ਦਿਨੀ ਸਥਾਨਕ ਥਾਣਾ ਸਿਟੀ ਰਾਮਪੁਰਾ ਵਿਖੇ ਨਵੇ ਆਏ ਐਸ ਐਚ ਓ ਪ੍ਰਿਤਪਾਲ ਸਿੰਘ ਨੇ ਆਪਣੀ ਟੀਮ ਸਮੇਟ ਸ਼ਹਿਰ ਦੀਆ ਵੱਖ-ਵੱਖ ਥਾਵਾਂ ਤੇ ਨਾਕਾ ਲਾ ਕੇ ਵੱਖ-ਵੱਖ ਵਾਹਨਾਂ ਦੀ ਚੈਕਿੰਗ ਕੀਤੀ ਤੇ ਵਾਹਨਾਂ ਦੇ ਕਾਗਜ ਪੱਤਰ ਪੂਰੇ ਨਾ ਹੋਣ ਤੇ ਦਰਜਨਾਂ ਚਲਾਨ ਕੱਟੇ।ਉਨ੍ਹਾਂ ਗੁੰਡਾਗਰਦੀ ਕਰਨ ਵਾਲੇ ਗਲਤ ਅਨਸਰਾਂ ਤੇ ਸਖਤੀ ਕਰਨ ਦੀ ਗੱਲ ਵੀ ਆਖੀ।
ਇਸ ਮੌਕੇ ਉਨਾਂ ਟ੍ਰੈਫਿਕ ਨਿਯਮਾਂ ਦੀ ਪਾਲਨਾ ਨੂੰ ਯਕੀਨੀ ਬਣਾਉਣ ਹਿੱਤ ਕਈ ਮਨਚਲੇ ਨੌਜਵਾਨਾਂ ਨੂੰ ਚੇਤਾਵਨੀ ਦੇ ਕੇ ਵੀ ਛੱਡਿਆ।ਇਸ ਮੌਕੇ ਕਈ ਬੁਲਟ ਮੋਟਰਸਾਇਕਲ ਤੇ ਪਟਾਕੇ ਚਲਾਉਣ ਵਾਲੇ ਨੌਜਵਾਨ ਮਾਫੀ ਮੰਗਦੇ ਦੇਖੇ ਗਏ। ਸ਼ਹਿਰ ਅੰਦਰ ਨਵੇਂ ਆਏ ਥਾਨਾ ਇੰਚਾਰਜ ਪ੍ਰਿਤਪਾਲ ਸਿੰਘ ਨੇ ਆਉਂਦੇ ਸਾਰ ਹੀ ਸ਼ਹਿਰ ਵਿੱਚ ਗਲਤ ਅਨਸਰਾਂ ਖਿਲਾਫ ਆਪਣੀ ਮੁਹਿੰਮ ਚਲਾ ਦਿੱਤੀ ਹੈ ਜਿਸ ਦਾ ਸਮੂਹ ਸ਼ਹਿਰੀਆਂ ਤੇ ਸਮਾਜ ਸੇਵੀਆਂ ਨੇ ਸਲਾਘਾ ਕੀਤੀ ਹੈ।ਇਸ ਮੌਕੇ ਅਕਾਲੀ ਆਗੂ ਸੁਨੀਲ ਬਿੱਟਾ, ਵਪਾਰ ਸੈਲ ਦੇ ਪ੍ਰਧਾਨ ਸੁਰਿੰਦਰ ਜੌੜਾ, ਜਸਪਾਲ ਸਿੰਘ ਪਾਲੀ , ਮੁਸਲਿਮ ਭਾਈਚਾਰੇ ਦੇ ਸੀਨੀਅਰ ਆਗੂ ਟਿੱਕਾ ਖਾਨ ਬਾਲਿਆਵਾਲੀ, ਆੜਤੀਆਂ ਐਸੋਸੀਏਸ਼ਨ ਦੇ ਗੁਰਦੀਪ ਸਿੰਘ ਢਿੱਲੋਂ, ਵਪਾਰ ਮੰਡਲ ਦੇ ਪ੍ਰਧਾਨ ਪਵਨ ਬਾਂਸਲ, ਸਮਾਜਸੇਵੀ ਪ੍ਰੀਤਮ ਆਰਟਿਸਟ,ਪਵਨ ਮਹਿਤਾ, ਪ੍ਰਸਿੱਧ ਖੂਨਦਾਨੀ ਸੁਰਿੰਦਰ ਗਰਗ, ਨੌਜਵਾਨ ਆਗੂ ਰੋਹਿਤ ਰੌਕੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਂਨ ਹੈਪੀ ਬਾਂਸਲ ਨੇ ਪੁਲਸ ਦੀ ਇਸ ਮੁਹਿੰਮ ਦੀ ਸਲਾਘਾ ਕੀਤੀ ਹੈ।