Friday, October 16, 2026

ਦਲ ਖ਼ਾਲਸਾ, ਮਾਨ ਦਲ ਤੇ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਕਾਲ਼ੇ ਦਿਨ ਵਜੋਂ ਮਨਾਇਆ 15 ਅਗਸਤ

ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ ਬਿਊਰੋ) – ਦਲ ਖ਼ਾਲਸਾ, ਸ਼ੋ੍ਰਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਭਾਰਤ ਦੇ ਅਜ਼ਾਦੀ ਦਿਹਾੜੇ ਨੂੰ ਕਾਲ਼ਾ ਦਿਨ ਵਜੋਂ ਮਨਾਉਂਦਿਆਂ ਪੰਜਾਬ ਭਰ ‘ ਰੋਹ-ਭਰਪੂਰ ਮੁਜ਼ਾਹਰੇ ਕੀਤੇ ਅਤੇ ਪੰਜਾਬ ਦੇ ਲੋਕਾਂ ਲਈ ਸਵੈ-ਨਿਰਣੇ ਦੇ ਹੱਕ ਅਤੇ ਯੂ.ਐਨ.ਓ ਅਧੀਨ ਰੈਫਰੰਡਮ ਦੀ ਮੰਗ ਕੀਤੀ ਗਈ।
                 ਅੰਮ੍ਰਿਤਸਰ ਦੇ ਭੰਡਾਰੀ ਪੁਲ ’ਤੇ ਦੋ ਘੰਟੇ ਰੋਹ ਭਰਪੂਰ ਮੁਜ਼ਾਹਰੇ ’ਚ ਸਿੱਖ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ ਤੇ ਉਹਨਾਂ ਨੇ ਖ਼ਾਲਿਸਤਾਨ-ਪੱਖੀ ਅਤੇ ਕਾਲ਼ੇ ਕਾਨੂੰਨ ਰੱਦ ਕਰੋ ਆਦਿ ਦੇ ਨਾਅਰੇ ਵੀ ਲਾਏ।ਉਹਨਾਂ ਨੇ 15 ਅਗਸਤ ਕਾਲ਼ਾ ਦਿਨ, ਯੂ.ਏ.ਪੀ.ਏ ਤਹਿਤ ਅਸੀਂ ਅੱਤਵਾਦੀ ਹਾਂ, ਖੇਤੀ ਆਰਡੀਨੈਂਸ ਕਿਸਾਨਾਂ ਲਈ ਛਲਾਵਾ, ਬੰਦੀ ਸਿੰਘ ਰਿਹਾਅ ਕਰੋ ਆਦਿ ਲਿਖੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ।
                ਮੀਡੀਆ ਨੂੰ ਸੰਬੋਧਨ ਕਰਦਿਆਂ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ 15 ਅਗਸਤ 1947 ਨੂੰ ਹਿੰਦੁਸਤਾਨ ਦੇ ਸ਼ਹਿਰੀਆਂ ਨੂੰ ਅਜ਼ਾਦੀ ਮਿਲ਼ੀ ਸੀ, ਪਰ ਇਸ ਅਜ਼ਾਦੀ ਦਾ ਨਿੱਘ ਪੰਜਾਬੀਆਂ ਨੂੰ ਨਹੀਂ ਮਿਲਿਆ।ਉਹਨਾਂ ਕਿਹਾ ਕਿ ਕਾਲ਼ੇ ਕਾਨੂੰਨਾਂ ਅਤੇ ਫਾਸੀਵਾਦੀ ਤੇ ਦਮਨਕਾਰੀ ਨੀਤੀਆਂ ਰਾਹੀਂ ਗ਼ੁਲਾਮੀ ਨੂੰ ਹੋਰ ਪੱਕਿਆਂ ਕੀਤਾ ਜਾ ਰਿਹਾ ਹੈ।ਇਸ ਦੇ ਵਿਰੋਧ ਵਿੱਚ ਉਹ ਸੜਕਾਂ ‘ਤੇ ਉਤਰੇ ਹਨ।ਭਾਈ ਨਰਾਇਣ ਸਿੰਘ ਚੌੜਾ ਨੇ ਕਿਹਾ ਕਿ ਭਾਰਤ ਸਰਕਾਰ ਨੇ ਯੂ.ਏ.ਪੀ.ਏ ਇੱਕ ਐਸਾ ਕਾਲ਼ਾ ਕਾਨੂੰਨ ਹੋਂਦ ’ਚ ਲਿਆਂਦਾ ਹੈ।ਜਿਸ ਨਾਲ ਹੱਕ, ਸੱਚ, ਇਨਸਾਫ਼ ਅਤੇ ਅਜ਼ਾਦੀ ਦੀ ਗੱਲ ਕਰਨ ਵਾਲ਼ੇ ਹੁਣ ਕਿਸੇ ਵੀ ਵਿਅਕਤੀ ਨੂੰ ਸਰਕਾਰ ਅੱਤਵਾਦੀ ਐਲਾਨ ਸਕਦੀ ਹੈ।
                 ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ 1947 ’ਚ ਸਿੱਖ ਇੱਕ ਗ਼ੁਲਾਮੀ ਤੋਂ ਬਾਅਦ ਦੂਜੀ ਗ਼ੁਲਾਮੀ ’ਚ ਜਕੜੇ ਗਏ ਪੰਜਾਬ ਨਾਲ਼ ਹੋਏ ਧੱਕਿਆਂ, ਵਿਤਕਰਿਆਂ, ਜ਼ੁਲਮਾਂ ਤੇ ਬੇਇਨਸਾਫ਼ੀਆਂ ਦੀ ਦਾਸਤਾਨ ਬੜੀ ਲੰਮੀ ਹੈ।
ਇਸ ਮੌਕੇ ਬਲਦੇਵ ਸਿੰਘ ਸਿਰਸਾ, ਮਾਸਟਰ ਕੁਲਵੰਤ ਸਿੰਘ, ਸੂਬੇਦਾਰ ਬਲਦੇਵ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਬੀਰ ਸਿੰਘ ਸੰਧੂ, ਭੁਪਿੰਦਰ ਸਿੰਘ ਛੇ ਜੂਨ, ਪੰਜਾਬ ਸਿੰਘ ਸੁਲਤਾਨਵਿੰਡ, ਹਰਪ੍ਰੀਤ ਸਿੰਘ ਟੋਨੀ ਆਦਿ ਸ਼ਾਮਲ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …