Wednesday, October 14, 2026

ਕੱਲ ਤੱਕ 651 ਲੋਕ ਕਰੋਨਾ ‘ਤੇ ਪਾ ਚੁੱਕੇ ਹਨ ਫਤਿਹ – ਸਿਵਲ ਸਰਜਨ

ਪਠਾਨਕੋਟ, 23 ਅਗਸਤ (ਪੰਜਾਬ ਪੋਸਟ ਬਿਊਰੋ) – ਮਿਸ਼ਨ ਫਤਿਹ ਤਹਿਤ ਕੱਲ ਤੱਕ ਜਿਲ੍ਹਾ ਪਠਾਨਕੋਟ ‘ਚ ਆਏ ਕੁੱਲ 879 ਕਰੋਨਾ ਪਾਜ਼ਟਿਵ ਲੋਕਾਂ ਵਿੱਚੋਂ 651 ਲੋਕ ਕਰੋਨਾ ‘ਤੇ ਫਤਿਹ ਪਾ ਚੁੱਕੇ ਹਨ।ਸਿਵਲ ਸਰਜਨ ਪਠਾਨਕੋਟ ਨੇ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਸਕ ਦੀ ਵਰਤੋਂ ਨਾਲ ਹੀ ਅਸੀਂ 80 ਫੀਸਦੀ ਕਰੋਨਾ ਮਹਾਂਮਾਰੀ ਤੋਂ ਬਚ ਸਕਦੇ ਹਾਂ।ਜੇਕਰ ਕਿਸੇ ਨੂੰ ਬੁਖਾਰ, ਖੰਘ, ਗਲੇ ਵਿੱਚ ਦਰਦ ਆਦਿ ਹੋਵੇ ਤਾਂ ਉਸਨੂੰ ਆਪਣਾ ਕੋਵਿਡ-19 ਦਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਉਨਾਂ੍ਹ ਕਿਹਾ ਕਿ ਸਰਕਾਰ ਵਲੋ ਜਾਰੀ ਕੀਤੇ ਗਏ ਹੈਲਪਲਾਈਨ ਨੰ: 104 ਤੇ ਡਾਇਲ ਕਰਕੇ ਡਾਕਟਰੀ ਸਲਾਹ ਵੀ ਲਈ ਜਾ ਸਕਦੀ ਹੈ।ਸਿਵਲ ਸਰਜਨ ਨੇ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਦ੍ਰਿੜ ਇੱਛਾ ਨਾਲ ਕਰੋਨਾ ਮਹਾਮਾਰੀ ‘ਤੇ ਜਿੱਤ ਪਾ ਸਕਦਾ ਹੈ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …