ਪਠਾਨਕੋਟ, 23 ਅਗਸਤ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਈਰਸ ਦੇ ਵਧ ਰਹੇ ਜੋਰ ਨੂੰ ਵੇਖਦਿਆਂ ਕਾਰਪੋਰੇਸ਼ਨ ਪਠਾਨਕੋਟ ਵੱਲੋਂ ਵਿਸ਼ੇਸ ਟੀਮਾਂ ਬਣਾ ਕੇ
ਗਲੀਆਂ ਅਤੇ ਮੁਹੱਲਿਆਂ ਵਿੱਚ ਸੈਟੀਟਾਈਜ ਅਤੇ ਫੋਗਿੰਗ ਕਰਵਾਈ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਲੋਕਾਂ ਨੂੰ ਡੋਰ ਟੂ ਡੋਰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਪਠਾਨਕੋਟ ਵਲੋਂ ਪਿਛਲੇ ਦੋ ਹਫਤਿਆਂ ਵਿੱਚ ਪਠਾਨਕੋਟ ਵਿੱਚ ਸੈਨੀਟਾਈਜੇਸ਼ਨ ਅਤੇ ਫੋਗਿੰਗ ਦਾ ਕੰਮ ਕਰਵਾਇਆ ਗਿਆ ਹੈ।ਰੋਜ਼ਾਨਾ 4 ਟੀਮਾਂ ਜਿਨ੍ਹਾਂ ਵਿੱਚ 3 ਸੋਲਡਰ ਮੋਨਟਿਡ ਮਸ਼ੀਨਾਂ ਅਤੇ ਇੱਕ ਡੈਨੀ ਫੋਗ ਪੰਪ ਜੋ ਆਟੋ ਲੋਡਿਡ ਹੈ ਦੇ ਨਾਲ ਸਵੇਰ ਤੇ ਸ਼ਾਮ ਦੀ ਸ਼ਿਫਟ ਵਿੱਚ 4-4 ਵਾਰਡਾਂ ਵਿੱਚ ਸੈਨੀਟਾਈਜੇਸ਼ਨ ਅਤੇ ਫੋਗਿੰਗ ਕੀਤੀ ਗਈ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਦੇ ਚਲਦਿਆਂ ਅਪਣੇ ਘਰ੍ਹਾਂ ਦੇ ਆਲੇ ਦੁਆਲੇ ਸਾਫ ਸਫਾਈ ਰੱਖਣ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਵੀ ਕਰਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media