Sunday, October 11, 2026

ਪੰਜਾਬ ਸਫ਼ਾਈ ਕਰਮਚਾਰੀ ਸਫਾਈ ਕਮਿਸ਼ਨ ਨੇ ਸਰਕਾਰ ਨੂੰ ਸੌਂਪੀ ਰਿਪੋਰਟ

ਅੰਮ੍ਰਿਤਸਰ, 24 ਅਗਸਤ (ਸੁਖਬੀਰ ਸਿੰਘ) – ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ (ਪੰਜਾਬ ਸਰਕਾਰ ਚੰਡੀਗੜ੍ਹ) ਦੇ ਮੈਂਬਰ ਇੰਦਰਜੀਤ ਸਿੰਘ ਰਾਏਪੁਰ ਨੇ ਆਖਿਆ ਕਿ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਆਪਣੀ ਇੱਕ ਸਾਲ ਦੀ ਰਿਪੋਰਟ ਸੌਂਪ ਦਿੱਤੀ ਹੈ।ਜਿਸ ਵਿੱਚ ਉਨਾਂ ਨੇ ਆਖਿਆ ਕਿ ਸਫ਼ਾਈ ਸੇਵਕਾਂ ਤੇ ਸੀਵਰਮੈਂਨਾਂ ਦੀ ਰੈਗੁਲਰ ਭਰਤੀ ਕੀਤੀ ਜਾਵੇ।ਸਫਾਈ ਸੇਵਾਕਾਂ ਦਾ ਲੱਖਾਂ ਰੁਪਏ ਦੇ ਈ.ਪੀ.ਐਫ ਦੀ ਭਰਵਾਈ ਵਿਆਜ ਸਮੇਤ ਠੇਕੇਦਾਰਾਂ ਕੋਲੋਂ ਕਰਵਾਈ ਜਾਵੇਗੀ।ਕਮਿਸ਼ਨ ਵਲੋਂ ਇਹ ਮੰਗ ਕੀਤੀ ਗਈ ਕਿ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਠੇਕੇਦਾਰੀ ਸਿਸਟਮ ਵਿਚੋਂ ਕੱਢ ਕੇ ਸਿੱਧਾ ਵਿਭਾਗ ਅਧੀਨ ਕੀਤਾ ਜਾਵੇ।
                    ਕਮਿਸ਼ਨ ਨੇ ਪੰਜਾਬ ਸਰਕਾਰ ਕੋਲੋਂ ਇਹ ਵੀ ਮੰਗ ਕੀਤੀ ਨਗਰ ਪੰਚਾਇਤਾਂ ਵਿਚ ਵੀ ਈ.ਪੀ.ਐਫ ਵੀ ਲਾਗੂ ਕੀਤਾ ਜਾਵੇ।ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦਾ ਬੀਮਾ ਕੀਤਾ ਜਾਵੇ।ਜਿਹੜੇ ਸਫ਼ਾਈ ਸੇਵਕ ਠੇਕੇਦਾਰੀ ਸਿਸਟਮ ਆਉਟਸੋਰਸ ਸਿਸਟਮ ਅਤੇ ਮੁਹੱਲਾ ਸੁਧਾਰ ਵਿੱਚ ਰੱਖੇ ਹੋਏ ਹਨ ਉਨਾਂ ਨੂੰ ਪੱਕਾ ਕੀਤਾ ਜਾਵੇ।
                     ਕਮਿਸ਼ਨ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਸਫ਼ਾਈ ਸੇਵਕਾਂ ਨੂੰ 3000/- ਡੈਸਟ ਅਲਾਉਂਸ ਅਤੇ ਸੀਵਰਮੈਨਾਂ ਨੂੰ 5000/- ਗੈਸ ਅਲਾਊਂਸ ਦਿੱਤਾ ਜਾਵੇ।ਕਿਉਂਕਿ ਡੈਸਟ ਅਤੇ ਗੈਸ ਨਾਲ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਉਮਰ ਘਟਦੀ ਜਾ ਰਹੀ ਹੈ ਅਤੇ ਅਨੇਕਾਂ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਕਮਿਸ਼ਨ ਨੇ ਕਿਹਾ ਕਿ ਜਿਹੜੇ ਸਫ਼ਾਈ ਸੇਵਕ /ਸੀਵਰਮੈਨ ਰਿਟਾਇਰ ਹੁੰਦੇ ਹਨ ਉਨਾਂ ਦਾ ਬਣਦਾ ਫੰਡ ਉਸੇ ਸਮੇਂ ਦਿੱਤਾ ਜਾਣਾ ਚਾਹੀਦਾ ਹੈ।
ਕਮਿਸ਼ਨ ਦੇ ਮੈਂਬਰ ਇੰਦਰਜੀਤ ਸਿੰਘ ਰਾਏਪੁਰ ਨੇ ਸਬੰਧਿਤ ਅਫਸਰਾਂ ਨੂੰ ਹਦਾਇਤਾਂ ਕੀਤੀਆਂ ਕਿ ਸਫਾਈ ਸੇਵਕਾਂ ਨਾਲ ਕਿਸੇ ਅਫਸਰ ਵਲੋਂ ਜਾਂ ਕਿਸੇ ਆਮ ਨਾਗਰਿਕ ਵਲੋਂ ਧੱਕੇਸ਼ਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।ਕਮਿਸ਼ਨ ਹਰ ਤਰਾਂ ਸਫਾਈ ਅਤੇ ਸੀਵਰਮੈਨ ਨਾਲ ਖੜ੍ਹਾ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …