Monday, December 23, 2024

ਕੋਰੋਨਾ ਦੇ ਵੱਧ ਰਹੇ ਖ਼ਤਰੇ ਨੂੰ ਵੇਖਦੇ ਸੋਨੀ ਵੱਲੋਂ ਹਸਪਤਾਲ ‘ਚ ਬੈਡ ਵਧਾਉਣ ਦੀਆਂ ਹਦਾਇਤਾਂ

ਮਾਸਕ ਨਾ ਪਾਉਣ ਵਾਲਿਆਂ ਵਿਰੁੱਧ ਪੁਲਿਸ ਨੂੰ ਸਖਤੀ ਵਰਤਣ ਲਈ ਕਿਹਾ

ਅੰਮ੍ਰਿਤਸਰ, 15 ਸਤੰਬਰ (ਸੁਖਬੀਰ ਸਿੰਘ) – ਕੋਰੋਨਾ ਦੀ ਮੌਜ਼ੂਦਾ ਸਥਿਤੀ ‘ਤੇ ਸੰਭਾਵੀ ਖ਼ਤਰੇ ਨੂੰ ਵੇਖਦੇ ਹੋਏ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਕੋਰੋਨਾ ਵਾਰਡ ਲਈ ਮੌਜ਼ੂਦਾ ਬੈਡਾਂ ਦੀ ਗਿਣਤੀ 300 ਤੋਂ ਵਧਾ ਕੇ 500 ਕਰਨ ਦੀ ਹਦਾਇਤ ਕੀਤੀ ਹੈ।
                  ਅੱਜ ਕੋਵਿਡ-19 ਸਬੰਧੀ ਜਿਲ੍ਹਾ ਅਧਿਕਾਰੀਆਂ ਜਿਸ ਵਿਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਸ੍ਰੀਮਤੀ ਕੋਮਲ ਮਿਤਲ, ਵਧੀਕ ਡਿਪਟੀ ਕਮਿਸ਼ਨਰ ਰਣਬੀਰ ਮੂਧਲ, ਪ੍ਰਿੰਸੀਪਲ ਮੈਡੀਕਲ ਕਾਲਜ ਰਾਜੀਵ ਦੇਵਗਨ, ਏ.ਡੀ.ਸੀ.ਪੀ ਸਰਤਾਜ ਚਾਹਲ ਤੇ ਸੰਦੀਪ ਮਲਿਕ, ਡਾ. ਮਦਨ ਮੋਹਨ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ, ਨਾਲ ਗੱਲਬਾਤ ਕਰਦੇ ਸੋਨੀ ਨੇ ਕਿਹਾ ਕਿ ਕੋਰੋਨਾ ਆਪਣੇ ਸ਼ਿਖਰ ਵੱਲ ਵੱਧ ਰਿਹਾ ਹੈ ਅਤੇ ਇਸ ਸਥਿਤੀ ਵਿੱਚ ਸਾਨੂੰ ਹੋਰ ਤਿਆਰੀ ਕਰਨ ਦੀ ਲੋੜ ਹੈ।ਉਨਾਂ ਗੁਰੁ ਨਾਨਕ ਹਸਪਤਾਲ ਵਿੱਚ ਅਗਲੇ 2 ਦਿਨਾਂ ਤੱਕ 200 ਬੈਡ ਹੋਰ ਲਗਾ ਕੇ ਕੋਰੋਨਾ ਵਾਰਡ ਦੀ ਸਮਰੱਥਾ 500 ਬੈਡ ਕਰਨ ਦੀ ਹਦਾਇਤ ਕੀਤੀ।ਉਨਾਂ ਕਿਹਾ ਕਿ ਨਿੱਜੀ ਹਸਪਤਾਲਾਂ ਨੂੰ ਵੀ ਆਪਣੀ ਸਮਰੱਥਾ ਵਧਾਉਣ ਦੀ ਅਪੀਲ ਕੀਤੀ ਹੈ।ਇਸ ਤੋਂ ਇਲਾਵਾ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਤੋਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਰੈਫਰ ਕੀਤੇ ਜਾ ਰਹੇ ਮਰੀਜ਼ਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰਨ ਦੀ ਹਦਾਇਤ ਕੀਤੀ ਗਈ ਹੈ, ਕਿਉਂਕਿ ਉਥੇ ਬੈਡ ਖਾਲੀ ਹਨ ਅਤੇ ਦੋਵਾਂ ਜ਼ਿਲ੍ਹਿਆਂ ਨੂੰ ਪਟਿਆਲਾ ਤੇ ਅੰਮ੍ਰਿਤਸਰ ਦੀ ਦੂਰੀ ਵੀ ਲਗਭਗ ਬਰਾਬਰ ਹੈ।
                 ਉਨਾਂ ਜਿਲ੍ਹਾ ਅਧਿਕਾਰੀਆਂ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਵੀ ਕੀਤਾ ਅਤੇ ਲੋਕਾਂ ਵੱਲੋਂ ਵਰਤੀ ਜਾ ਰਹੀ ਅਣਗਿਹਲੀ ਦਾ ਗੰਭੀਰ ਨੋਟਿਸ ਲੈਂਦੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਿਨਾਂ ਮਾਸਕ ਦੇ ਘੁੰਮਦੇ ਲੋਕਾਂ, ਦੁਕਾਨਦਾਰਾਂ ਖਿਲਾਫ ਸਖਤੀ ਕੀਤੀ ਜਾਵੇ।
                  ਸੋਨੀ ਨੇ ਕਿਹਾ ਕਿ ਲਗਾਤਾਰ ਕੋਰੋਨਾ ਦੇ ਕੇਸ ਸ਼ਹਿਰ ਵਿਚ ਵਧ ਰਹੇ ਹਨ, ਪਰ ਜੇਕਰ ਲੋਕ ਅਜੇ ਵੀ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾ ਲੈਣ ਤਾਂ ਇਸ ਵਿੱਚ ਵੱਡੇ ਪੱਧਰ ‘ਤੇ ਰੋਕ ਲਗਾਈ ਜਾ ਸਕਦੀ ਹੈ।ਸੋਨੀ ਨੇ ਕਿਹਾ ਕਿ ਹਸਪਤਾਲਾਂ ਵਿੱਚ ਆਕਸੀਜਨ ਸਪਲਾਈ ਦੀ ਵੀ ਫਿਲਹਾਲ ਕੋਈ ਕਮੀ ਨਹੀਂ ਹੈ।
                ਡਿਪਟੀ ਕਮਿਸ਼ਨਰ ਖਹਿਰਾ ਨੇ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿਚ ਹੁਣ ਤੱਕ 1 ਲੱਖ 10 ਹਜ਼ਾਰ ਵਿਅਕਤੀਆਂ ਦੇ ਕੋਵਿਡ-19 ਟੈਸਟ ਹੋ ਚੁੱਕੇ ਹਨ ਅਤੇ ਹੁਣ ਰੋਜ਼ਾਨਾ 2500 ਦੇ ਕਰੀਬ ਟੈਸਟ ਹੋ ਰਹੇ ਹਨ।ਉਨਾਂ ਦੱਸਿਆ ਕਿ ਕੁੱਝ ਦਿਨ ਗਲਤ ਪ੍ਰਚਾਰ ਕਾਰਨ ਲੋਕ ਟੈਸਟ ਕਰਵਾਉਣ ਤੋਂ ਜਰੂਰ ਘਟੇ ਸਨ।ਉਨਾਂ ਦੱਸਿਆ ਕਿ ਸਾਡੀਆਂ ਟੀਮਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਪਾਜ਼ਟਿਵ ਆਏ ਵਿਅਕਤੀਆਂ ਨੂੰ ਵੀ ਘਰ ਵਿਚ ਰਹਿਣ ਦੀ ਸਹੂਲਤ ਦਿੱਤੀ ਜਾ ਰਹੀ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …