Tuesday, June 16, 2026

ਸ਼ਹੀਦ ਭਗਤ ਸਿੰਘ ਮੋਟਰ ਸਾਇਕਲ ਰੇਹੜੀ ਯੂਨੀਅਨ ਦੇ ਦਫਤਰ ਦਾ ਉਦਘਾਟਨ

ਸੰਗਰੂਰ, 17 ਸਤੰਬਰ (ਜਗਸੀਰ ਸਿੰਘ ) – ਕਸਬਾ ਲੌਂਗੋਵਾਲ ਵਿਖੇ ਸ਼ਹੀਦ ਭਗਤ ਸਿੰਘ ਮੋਟਰ ਸਾਇਕਲ ਰੇਹੜੀ ਯੂਨੀਅਨ ਦੇ ਦਫਤਰ ਦਾ ਉਦਘਾਟਨੀ ਸਮਾਰੋਹ ਕਿਸੇ ਨਾਮਵਰ ਰਾਜਨੀਤਿਕ ਹਸਤੀ ਤੋਂ ਕਰਵਾਉਣ ਦੀ ਪ੍ਰੰਪਰਾਂ ਤੋਂ ਹਟ ਕੇ ਸੀਨੀਅਰ ਮੈਂਬਰ ਦਰਸ਼ਨ ਸਿੰਘ ਤੋਂ ਕਰਵਾਇਆ ਗਿਆ।
                  ਯੂਨੀਅਨ ਦੇ ਸਰਪ੍ਰਸਤ ਤਰਕਸ਼ੀਲ ਆਗੂ ਜੁਝਾਰ ਲੌਂਗੋਵਾਲ, ਬਲਵੀਰ ਚੰਦ ਲੌਂਗੋਵਾਲ, ਭਾਰਤੀ ਕਿਸਾਨ ਯੂਨੀਅਨ (ਉਗਰਾਹਾ) ਦੇ ਇਕਾਈ ਪ੍ਰਧਾਨ ਰਣਜੀਤ ਸਿੰਘ ਨੇ ਸੰਬੋਧਨ ਕਰਦਿਆਂ ਮਜ਼ਦੂਰ ਰੇਹੜੀ ਚਾਲਕਾਂ ਨੂੰ ਇਕਜੁੱਟ ਹੋ ਕੇ ਰਹਿਣ, ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਤੋਂ ਇਲਾਵਾ ਨਸ਼ਿਆਂ ਦੇ ਕੋਹੜ ਨੂੰ ਲਾਹ ਕੇ ਨਰੋਏ ਸਮਾਜ ਦੀ ਸਿਰਜਣਾ ਲਈ ਅੱਗੇ ਵਧਣ ਲਈ ਪ੍ਰੇਰਿਆ।ਆਗੂਆਂ ਨੇ ਸਰਕਾਰ ਦੀਆਂ ਮਜ਼ਦੂਰ, ਕਿਸਾਨ ਵਿਰੋਧੀ ਨੀਤੀਆਂ ਦੀ ਸਖ਼ਤ ਆਲੋਚਨਾ ਵੀ ਕੀਤੀ।
                ਇਸ ਮੌਕੇ ਦੇਸ਼ ਭਗਤ ਯਾਦਗਾਰ ਦੇ ਸੁਖਪਾਲ ਸਿੰਘ, ਕਿਸਾਨ ਆਗੂ ਅਮਰਜੀਤ ਗਿੱਲ, ਸੋਨੀ ਬਟੂਹਾ, ਸ਼ਹੀਦ ਭਗਤ ਸਿੰਘ ਲਾਇਬਰੇਰੀ ਕਮੇਟੀ ਦੇ ਗੁਰਜੀਤ ਸਿੰਘ, ਬੀਰਬਲ ਸਿੰਘ, ਯੂਨੀਅਨ ਦੇ ਮੀਤ ਪ੍ਰਧਾਨ ਕਰਮਜੀਤ ਸਿੰਘ, ਸਕੱਤਰ ਨਛੱਤਰ ਸਿੰਘ ਖਜਾਨਚੀ ਮੱਖਣ ਸਿੰਘ, ਭੋਲਾ ਸਿੰਘ, ਰੂਪ ਸਿੰਘ, ਮਹਿੰਦਰ ਸਿੰਘ, ਦਰਸ਼ਨ ਸਿੰਘ ਆਦਿ ਆਗੂਆਂ ਤੋ ਇਲਾਵਾ ਮੈਂਬਰ ਹਾਜ਼ਰ ਸਨ।ਅੰਤ ਵਿੱਚ ਜਸਪਾਲ ਸਿੰਘ ਨੇ ਹਾਜ਼ਰ ਕਾਮਿਆਂ ਦਾ ਧੰਨਵਾਦ ਕੀਤਾ ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …