Tuesday, October 6, 2026

ਸੁਖਦੇਵ ਸ਼ਰਮਾ ਦੀ ਯਾਦ ‘ਚ ਪਹਿਲਾਂ ਖੂਨਦਾਨ ਕੈਂਪ ਅੱਜ

ਸੰਗਰੂਰ, 20 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਮੁਹੱਲਾ ਕ੍ਰਿਸ਼ਨਾ ਬਸਤੀ (ਬਾੜਾ) ਪਟਿਆਲਾ ਗੇਟ ਵਿਖੇ ਮਿੱਤਲ ਹੈਲਥ ਕੇਅਰ ਬਲੱਡ ਬੈਂਕ ਵਾਲਿਆਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਅੱਜ ਲਗਾਇਆ ਜਾ ਰਿਹਾ ਹੈ।ਪ੍ਰਸਿੱਧ ਸਮਾਜ ਸੇਵੀ ਗੁਰਿੰਦਰਪਾਲ ਸਿੰਘ ਬਿੱਟੂ ਬੀਰ ਕਲਾਂ ਨੇ ਦੱਸਿਆ ਕਿ ਬਹੁਤ ਹੀ ਹਿੰਮਤੀ ਤੇ ਸਮਾਜ ਸੇਵੀ ਛੋਟਾ ਵੀਰ ਪ੍ਰੀਤ ਅਮਨ ਉਰਫ਼ ਸੋਨਾ ਸ਼ਰਮਾ ਆਪਣੇ ਪਿਤਾ ਸੁਖਦੇਵ ਸ਼ਰਮਾ ਦੀ ਯਾਦ ‘ਚ ਆਪਣੇ 45ਵੇਂ ਜਨਮ ਦਿਨ ‘ਤੇ ਖੂਨਦਾਨ ਕੈਂਪ ਲਗਾ ਰਿਹਾ ਹੈ।ਕੋਵਿਡ 19 ਦੇ ਕਾਰਨ ਖੂਨਦਾਨ ਕਰਨ ਵਾਲਿਆਂ ਦੀ ਘਾਟ ਅਤੇ ਹੋਰ ਬਿਮਾਰ ਮਰੀਜ਼ਾਂ ਤੇ ਐਕਸੀਡੈਂਟ ਕੇਸਾਂ ਵਾਸਤੇ ਆ ਰਹੀ ਖੂਨ ਦੀ ਭਾਰੀ ਕਮੀ ਨੂੰ ਦੇਖਦਿਆਂ ਇਹ ਖੂਨਦਾਨ ਕੈੰਪ ਲਗਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਇਹ ਖੂਨਦਾਨ ਕੈਂਪ ਚਮਕੌਰ ਸਿੰਘ ਸ਼ਾਹਪੁਰ ਦੇ ਜਨਮ ਦਿਨ 1-7-20 ਤੋਂ ਸ਼ੁਰੂ ਕੀਤੀ ਲੜੀ ਦਾ ਹਿੱਸਾ ਹੈ।ਇਸ ਮੌਕੇ ਚਮਕੌਰ ਸਿੰਘ ਸ਼ਾਹਪਰ, ਗੁਰਸੇਵਕ ਸਿੰਘ ਬਿਗੜਵਾਲ ਹਰਵਿੰਦਰ ਰਿਸ਼ੀ ਸਤੌਜ ਆਦਿ ਵੀ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …