Monday, September 28, 2026

ਡਿਪਟੀ ਕਮਿਸ਼ਨਰ ਵਲੋਂ ਪੰਘੂੜਾ’ਯੋਜਨਾ ਦੀ ਸ਼ੁਰੂਆਤ ਅੱਜ

ਕਪੂਰਥਲਾ, 15 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ‘ਚ ਅਣਚਾਹੇ ਤੇ ਬੇਸਹਾਰਾ ਨਵਜਨਮੇ ਬੱਚਿਆਂ ਦਾ ਸੁਰੱਖਿਅਤ ਤਰੀਕੇ ਨਾਲ ਪਾਲਣ-ਪੋਸ਼ਣ ਯਕੀਨੀ ਬਣਾਉਣ ਦੇ ਮਕਸਦ ਨਾਲ ‘ਪੰਘੂੜਾ’ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਇਸ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ।
                      ਇਹ ‘ਪੰਘੂੜਾ’ ਸਖੀ ਵਨ ਸਟਾਪ ਸੈਂਟਰ ਕਪੂਰਥਲਾ (ਸਿਵਲ ਹਸਪਤਾਲ ਵਿਖੇ) ਸਥਾਪਿਤ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਕੋਈ ਵੀ ਵਿਅਕਤੀ ਕਿਸੇ ਅਣਚਾਹੇ ਬੱਚੇ ਨੂੰ ਉਸ ਪੰਘੂੜੇ ਵਿਚ ਰੱਖ ਕੇ ਆਪ ਜਾ ਸਕਦਾ ਹੈ। ਇਸ ਪੰਘੂੜੇ ਉਪਰ ਇਕ ਘੰਟੀ ਲਗਾਈ ਗਈ ਹੈ ਅਤੇ ਪੰਘੂੜੇ ਵਿਚ ਬੱਚੇ ਦੀ ਆਮਦ ਮੌਕੇ ਸਬੰਧਿਤ ਕਰਮੀਆਂ ਨੂੰ ਘੰਟੀ ਰਾਹੀਂ ਬੱਚੇ ਦੀ ਆਮਦ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
                          ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਮੰਤਵ ਅਣਚਾਹੇ ਬੱਚਿਆਂ ਨੂੰ ਵੀ ਸੁਰੱਖਿਅਤ ਤਰੀਕੇ ਨਾਲ ਸੰਭਾਲਣਾ ਹੈ।ਜਿਸ ਲਈ ਸਖੀ ਵਨ ਸਟਾਪ ਸੈਂਟਰ ਵਿਖੇ ਕੇਅਰ ਟੇਕਰ ਵੀ ਤਾਇਨਾਤ ਕੀਤੀਆਂ ਗਈਆਂ ਹਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …