ਵਾਰਡ ਨੰਬਰ 69, 70 ਅਤੇ 71 ਦੀ ਹੋਵੇਗੀ ਕਾਇਆ ਕਲਪ
ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ ਸੋਨੀ ਨੇ ਆਪਣੇ ਵਿਧਾਨ ਸਭਾ ਹਲਕੇ 69, 70 ਅਤੇ 71 ਵਿੱਚ 5
ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ।ਉਨਾਂ ਚੱਲ ਰਹੇ ਵਿਕਾਸ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ, ਜੋ ਕਿ ਇਲਾਕੇ ਦੀ ਕਾਇਆ ਕਲਪ ਕਰ ਦੇਣਗੇ।ਉਨਾਂ ਦੱਸਿਆ ਕਿ ਇਸ ਇਲਾਕੇ ਵਿੱਚ ਪਾਣੀ ਦੀਆਂ ਪਾਈਪਾਂ ਜ਼ਿਆਦਾ ਪੁਰਾਣੀਆਂ ਹੋਣ ਕਾਰਨ ਕਈ ਤਰਾਂ ਦੀਆਂ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਹੁਣ ਪਾਈਪਾਂ ਬਦਲ ਦਿੱਤੀਆਂ ਜਾਣਗੀਆਂ, ਜਿਸ ਨਾਲ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ।ਇਸ ਤੋਂ ਇਲਾਵਾ ਇਨਾਂ ਵਾਰਡਾਂ ਵਿਚ ਗਲੀਆਂ-ਨਾਲੀਆਂ ਦਾ ਨਵ-ਨਿਰਮਾਣ ਕਰਵਾਇਆ ਜਾਵੇਗਾ।ਉਨਾਂ ਬਿਜਲੀ ਵਿਭਾਗ ਨੂੰ ਹਦਾਇਤ ਕੀਤੀ ਕਿ ਆਪਣੀ ਲੋੜ ਅਨੁਸਾਰ ਜਿੱਥੇ ਕਿਧਰੇ ਵੀ ਨਵੇਂ ਖੰਭਿਆਂ ਅਤੇ ਤਾਰਾਂ ਦੀ ਲੋੜ ਹੈ, ਉਸ ਨੂੰ ਪੂਰਾ ਕਰੇ।ਸੋਨੀ ਨੇ ਅੰਨਗੜ੍ਹ ਤੋਂ ਪੀਰਾਵਾਲ ਤੱਕ ਇਕ ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਨਵੀਂ ਸੜਕ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਵਿਕਾਸ ਸੋਨੀ, ਪਰਮਜੀਤ ਸਿੰਘ ਚੋਪੜਾ, ਲਖਵਿੰਦਰ ਸਿੰਘ, ਰਿੰਕੂ ਸਰਪੰਚ, ਡਾਕਟਰ ਸੋਨੂੰ, ਕਮਲ ਪਹਿਲਵਾਨ, ਰਮਨ ਵਿਰਕ, ਰਣਜੀਤ ਸਿੰਘ ਰਾਣਾ, ਵਿਜੈ ਕੁਮਾਰ, ਡਾਕਟਰ ਰਵੀ ਅਤੇ ਸੰਧੂ ਪਰਿਵਾਰ ਦੇ ਮੋਹਤਬਰ ਹਾਜ਼ਰ ਸਨ।
Punjab Post Daily Online Newspaper & Print Media