ਕਪੂਰਥਲਾ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਰਾਸ਼ਟਰੀ ਖੇਤੀ ਤੇ ਦਿਹਾਤੀ ਵਿਕਾਸ ਬੈਂਕ (ਨਾਬਾਰਡ) ਵਲੋਂ ਕਪੂਰਥਲਾ ਜਿਲ੍ਹੇ ਲਈ ਸਾਲ 2021-22 ਦੀ
8500.96 ਕਰੋੜ ਰੁਪੈ ਦੀ ਕਰਜ਼ ਯੋਜਨਾ ਨੂੰ ਅੱਜ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਜਾਰੀ ਕੀਤਾ ਗਿਆ।
ਇਸ ਸਬੰਧੀ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਇਕ ਕਿਤਾਬਚਾ ਜਾਰੀ ਕੀਤਾ ਗਿਆ।ਨਾਬਾਰਡ ਦੇ ਜਿਲ੍ਹਾ ਵਿਕਾਸ ਅਧਿਕਾਰੀ ਸ੍ਰੀ ਰਾਕੇਸ਼ ਵਰਮਾ ਨੇ ਦੱਸਿਆ ਕਿ ਇਹ ਯੋਜਨਾ ਪਿਛਲੇ ਸਾਲ ਨਾਲੋਂ 20 ਫੀਸਦੀ ਜਿਆਦਾ ਹੈ। ਇਸ ਤਹਿਤ ਖੇਤੀ ਖੇਤਰ ਲਈ 56.13 ਫੀਸਦੀ (4771 ਕਰੋੜ), ਗੈਰ ਖੇਤੀ ਖੇਤਰ ਲਈ 30.36 ਫੀਸਦੀ (2581.25 ਕਰੋੜ) ਤੇ ਹੋਰ ਜ਼ਰੂਰੀ ਖੇਤਰਾਂ ਲਈ 13.51 (1148.10 ਕਰੋੜ ਰੁਪੈ ) ਫੀਸਦੀ ਰਾਸ਼ੀ ਰੱਖੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕਰਜ਼ ਯੋਜਨਾ ਨੂੰ ਇੰਨ-ਬਿੰਨ ਲਾਗੂ ਕਰਨ ਲਈ ਬੈਂਕਾਂ ਪੂਰੀ ਤਨਦੇਹੀ ਨਾਲ ਸੇਵਾ ਨਿਭਾਉਣ। ਉਨ੍ਹਾਂ ਕਿਹਾ ਕਿ ਬੈਂਕਿੰਗ ਖੇਤਰ ਵਲੋਂ ਖੇਤੀ ਖੇਤਰ ਜਾਰੀ ਇਸ ਕਰਜ਼ ਯੋਜਨਾ ਨਾ ਸਿਰਫ ਕਿਸਾਨਾਂ ਨੂੰ ਗੈਰ ਸੰਗਠਿਤ ਖੇਤਰਾਂ ਵਲੋਂ ਉਚ ਦਰਾਂ ’ਤੇ ਕਰਜ਼ ਦੇ ਕੇ ਆਰਥਿਕ ਸ਼ੋਸ਼ਣ ਕਰਨ ਤੋਂ ਬਚਾਉਣ ਦਾ ਸਾਧਨ ਹੈ ਸਗੋਂ ਇਸ ਨਾਲ ਕਿਸਾਨੀ ਨੂੰ ਨਕਦੀ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਐਸ.ਪੀ ਆਂਗਰਾ, ਏ.ਕੇ ਸ਼ਰਮਾ, ਯੂ.ਕੇ ਜਾਇਸਵਾਲ ਵੀ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media