Sunday, July 27, 2025
Breaking News

ਪਿੰਡਾਂ ਦੇ ਹੱਕਾਂ ਲਈ ਅੰਦੋਲਨ ਛੇੜੇਗੀ ਸ਼ੋਸ਼ਲਿਸਟ ਪਾਰਟੀ -ਖੇੜਾ

ਸੂਬਾ ਇਕਾਈ ਦੀ ਇਕ ਨਵੰਬਰ ਨੂੰ ਜਲੰਧਰ ਛਾਉਣੀ ਵਿਚ ਕਨਵੈਨਸ਼ਨ

PPN27101417
ਜਲੰਧਰ, 27 ਅਕਤੂਬਰ (ਪਵਨਦੀਪ ਸਿੰਘ , ਹਰਦੀਪ ਸਿੰਘ)- ਸੋਸ਼ਲਿਸਟ ਪਾਰਟੀ (ਇੰਡੀਆ) ਦੀ ਪੰਜਾਬ ਇਕਾਈ ਵਲੋਂ ਪਿੰਡਾਂ ਤੇ ਪੰਚਾਇਤਾਂ ਨੂੰ ਵੱਧ ਬਜਟ ਤੇ ਅਧਿਕਾਰ ਦੇਣ ਲਈ ਅੰਦੋਲਨ ਕੀਤਾ  ਜਾਵੇਗਾ। ਅੱਜ ਇਥੇ ਇਕ ਪ੍ਰੈਸ ਭੇਂਟ ਵਾਰਤਾ ਵਿਚ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸz. ਬਲਵੰਤ ਸਿੰਘ ਖੇੜਾ ਤੇ ਸੂਬਾ ਜਨਰਲ ਸਕੱਤਰ ਓਮ ਸਿੰਘ ਸਟਿਆਣਾ ਨੇ ਦੱਸਿਆ ਕਿ ਪਾਰਟੀ ਦੇ ਮਹਾਨ ਨੇਤਾ ਡਾ. ਰਾਮ ਮਨੋਹਰ ਲੋਹੀਆਂ ਨੇ ਚੌਖੰਬਾ ਰਾਜ ਦੀ ਵਕਾਲਤ ਕੀਤੀ ਸੀ ਤਾਂ ਜੋ ਪਿੰਡਾਂ ਤੇ ਪੰਚਾਇਤਾਂ ਨੂੰ ਵੱਧ ਬਜਟ ਤੇ ਅਧਿਕਾਰ ਮਿਲ ਸਕਣ ਪਰ ਪੰਜਾਬ ਵਿੱਚ ਕਾਂਗਰਸ ਤੇ ਅਕਾਲੀ ਭਾਜਪਾ ਸਰਕਾਰਾਂ ਨੇ ਸਾਰੀਆਂ ਸ਼ਕਤੀਆਂ ਮੁੱਖ ਮੰਤਰੀ ਜਾਂ ਚੰਡੀਗੜ੍ਹ ਵਿੱਚ ਕੈਦ ਕਰ ਰੱਖੀਆਂ ਹਨ। ਇਸ ਸਬੰਧੀ। ਇਸ ਵਧੀਕੀ ਵਿਰੁੱਧ ਸੂਬਾ ਇਕਾਈ ਨੇ ਲਗਾਤਾਰ ਅੰਦੋਲਨ ਛੇੜ ਦਿੱਤਾ ਹੈ। ਇਸ ਸੰਬੰਧੀ 1 ਨਵੰਬਰ ਦਿਨ ਸ਼ਨੀਵਾਰ ਨੂੰ ਬੌੜੀ ਧਰਮਸ਼ਾਲਾ ਜਲੰਧਰ ਛਾਉਣੀ ਵਿਖੇ ਵਿਸ਼ਾਲ ਕੰਨਵੈਨਸ਼ਨ ਹੋ ਰਹੀ ਹੈ ਜਿਸ ਵਿੱਚ ਪ੍ਰਮੁੱਖ ਨੇਤਾ ਸਾਬਕਾ ਚੀਫ ਜਸਟਿਸ ਸ੍ਰੀ ਰਜਿੰਦਰ ਸੱਚਰ, ਸ਼੍ਰੀ ਸੰਦੀਪ ਪਾਂਡੇ ਕੌਮੀ ਮੀਤ ਪ੍ਰਧਾਨ ਤੇ ਮੈਗਸਾਸੇ ਐਵਾਰਡੀ ਡਾ. ਪ੍ਰੇਮ ਸਿੰਘ ਤੇ ਉਂਕਾਰ ਸਿੰਘ ਜਨਰਲ ਸਕੱਤਰ ਪਹੁੰਚ ਰਹੇ ਹਨ। ਸz. ਖੇੜਾ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਅਕਾਲੀ ਸਰਕਾਰ ਨੇ ਪੰਚਾਂ-ਸਰਪੰਚਾਂ ਨੂੰ ਘਸਿਆਰੇ ਬਣਾ ਦਿੱਤਾ ਹੈ ਤੇ ਪੰਜਾਬ ਪੰਚਾਇਤ ਯੂਨੀਅਨ ਅੰਦੋਲਨ ਕਰ ਰਹੀ ਹੈ।  ਸਾਡੀ ਪਾਰਟੀ ਇਸ ਸੰਘਰਸ਼ ਦੀ ਪੂਰਨ ਹਮਾਇਤ ਕਰਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਸੂਬਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਸਰਕਾਰ ਵਲੋਂ 29 ਵਿਭਾਗ ਨਾ ਦੇਣ ਅਤੇ ਸੰਵਿਧਾਨ ਦੀ 73-74ਵੀਂ ਸੋਧ ਨਾ ਲਾਗੂ ਕਰਨ ਵਿਰੁੱਧ ਪਾਰਟੀ ਕਾਨੂੰਨੀ ਲੜਾਈ ਵੀ ਲੜੇਗੀ।

                                 ਇਸ ਅਵਸਰ ਤੇ ਸੁਆਗਤੀ ਕਮੇਟੀ ਦੇ ਪ੍ਰਧਾਨ ਸ਼੍ਰੀ ਗਿਆਨ ਚੰਦ, ਓਮ ਪ੍ਰਕਾਸ਼ ਖੇਮ ਕਰਮੀ, ਓਮ ਸਿੰਘ ਸਟਿਆਣਾ ਜਨਰਲ ਸਕੱਤਰ ਵੀ ਹਾਜ਼ਰ ਸਨ। ਸ. ਸਟਿਆਲਾ ਨੇ ਕਿਹਾ ਕਿ ਗ੍ਰਾਮ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਲਈ ਇਸ ਪ੍ਰਸਤਾਵ ਤੇ ਮੰਥਨ ਹੋਵੇਗਾ ਕਿਉਂਕਿ ਸੰਗਤ ਦਰਸ਼ਨ ਰਾਹੀਂ ਮੁੱਖ ਮੰਤਰੀ ਸz. ਪ੍ਰਕਾਸ਼ ਸਿੰਘ ਬਾਦਲ ਕਰੋੜਾਂ ਰੁਪਏ ਵੰਡ ਰਹੇ ਹਨ ਜਿਹੜਾ ਹੱਕ ਪਿੰਡਾਂ ਦੀ ਗ੍ਰਾਮ ਪੰਚਾਇਤਾਂ ਦਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪਾਰਟੀ ਵਲੋਂ ਪੰਪਲੈਟ ਜਾਰੀ ਕੀਤਾ ਜਾ ਰਿਹਾ ਹੈ। ਸ੍ਰੀ ਗਿਆਨ ਚੰਦ ਪ੍ਰਧਾਨ ਸੁਆਗਤੀ ਕਮੇਟੀ ਨੇ ਦੱਸਿਆ ਕਿ ਇਸ ਕਾਨਫਰੰਸ ਦੀ ਪ੍ਰਧਾਨਗੀ ਮੰਡਲ ਵਿੱਚ ਸਰਵ ਸ਼੍ਰੀ ਪ੍ਰੋ. ਸ.ਸ.ਛੀਨਾ (ਅੰਮ੍ਰਿਤਸਰ), ਪ੍ਰੋ. ਜਗਮੋਹਨ ਸਿੰਘ ਲੁਧਿਆਣਾ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ, ਸੂਬਾ ਪ੍ਰਧਾਨ ਸ਼੍ਰੀ ਹਰਿੰਦਰ ਸਿੰਘ ਮਾਨਸ਼ਾਹੀਆ, ਬੈਰਿਸਟਰ ਰੋਸ਼ਨ ਲਾਲ ਬੱਤਾ (ਚੰਡੀਗੜ੍ਹ) ਵੀ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਭਰ ਤੋਂ 250 ਡੈਲੀਗੇਟ ਪਹੁੰਚ ਰਹੇ ਹਨ ਅਤੇ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply