Monday, October 12, 2026

ਸਾਹਿਤਕਾਰ ਧਰਨੇ ਤੇ ਬੈਠੇ ਕਿਸਾਨਾਂ ਨਾਲ ਮਨਾਉਣਗੇ ਨਵਾਂ ਸਾਲ

ਅੰਮ੍ਰਿਤਸਰ, 30 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਕੀਤੇ ਫੈਸਲੇ ਤਹਿਤ ਪੰਜਾਬੀ ਸਾਹਿਤਕਾਰ ਇਸ ਵੇਰਾਂ ਚੜਦਾ ਸਾਲ ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਨਾਲ਼ ਬੈਠ ਕੇ ਮਨਾਉਣਗੇ।
                  ਕੇਂਦਰੀ ਸਭਾ ਦੇ ਸਕਤਰ ਦੀਪ ਦੇਵਿੰਦਰ ਸਿੰਘ ਨੇ ਅੱਜ ਇਥੋਂ ਜਾਰੀ ਬਿਆਨ ਵਿਚ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਡਾ ਸੁਖਦੇਵ ਸਿੰਘ ਸਿਰਸਾ ਦੇ ਹਵਾਲੇ ਨਾਲ ਦੱਸਿਆ ਕਿ ਸਭਾ ਵਲੋਂ ਦਿੱਤੇ `ਦਿੱਲੀ ਚੱਲੋ` ਨਾਅਰੇ ਦੇ ਅੰਤਰਗਤ ਸਭਾ ਨਾਲ ਜੁੜੀਆਂ ਸਮੁੱਚੀਆਂ ਸਾਹਿਤ ਸਭਾਵਾਂ ਆਪੋ ਆਪਣੇ ਪਧਰ ਤੇ ਲੇਖਕ ਭਾਈਚਾਰੇ ਨੂੰ ਦਿੱਲੀ ਪਹੁਚਣ ਲਈ ਲਾਮਬੰਦ ਕਰ ਰਹੇ ਹਨ ਤਾਂ ਜੋ ਮੌਜ਼ੂਦਾ ਕਿਰਸਾਨੀ ਸੰਘਰਸ਼ ਵਿਚ ਸਾਹਿਤਕਾਰਾਂ ਵਲੋਂ ਪਹਿਲੇ ਦਿਨ ਤੋਂ ਦਿੱਤੇ ਜਾ ਰਹੇ ਸਹਿਯੋਗ ਨੂੰ ਹੋਰ ਅੱਗੇ ਵਧਾਉਂਦਿਆਂ ਨਵੇਂ ਵਰ੍ਹੇ ਦੀ ਆਮਦ ਤੇ ਲੇਖਕਾਂ ਦਾ ਵੱਡਾ ਇਕੱਠ ਇਸ ਧਰਨੇ ਵਿੱਚ ਸ਼ਮੂਲੀਅਤ ਕਰੇ।
                     ਸਥਾਨਕ ਸਾਹਿਤ ਸਭਾਵਾਂ ਦੇ ਅਹੁਦੇਦਾਰਾਂ ਜਿੰਨ੍ਹਾਂ ਵਿੱਚ ਦੇਵ ਦਰਦ, ਸ਼ਾਇਰ ਮਲਵਿੰਦਰ, ਸਰਬਜੀਤ ਸੰਧੂ, ਮੁਖਤਾਰ ਗਿੱਲ, ਸੁਰਿੰਦਰਜੀਤ ਰਾਜਨ, ਧਰਵਿੰਦਰ ਔਲਖ, ਹਰਜੀਤ ਸੰਧੂ, ਜਗਤਾਰ ਗਿੱਲ, ਗੁਰਬਾਜ ਛੀਨਾ, ਸੁਮੀਤ ਸਿੰਘ, ਮਨਮੋਹਨ ਸਿੰਘ ਢਿੱਲੋਂ, ਡਾ. ਕਸ਼ਮੀਰ ਸਿੰਘ, ਸੁਰਿੰਦਰ ਚੋਹਕਾ, ਕੁਲਦੀਪ ਦਰਾਜਕੇ, ਸ਼ੁਕਰਗੁਜ਼ਾਰ ਸਿੰਘ, ਡਾ ਮੋਹਨ, ਪ੍ਰਿੰ. ਕੁਲਵੰਤ ਸਿੰਘ ਅਣਖੀ, ਇੰ ਦਲਜੀਤ ਸਿੰਘ, ਮਹਾਂਬੀਰ ਗਿੱਲ, ਪ੍ਰਿੰ. ਰਘਬੀਰ ਸਿੰਘ ਸੋਹਲ ਸਮੇਤ ਬਹੁਤ ਸਾਰੇ ਸਾਹਿਤਕਾਰਾਂ ਨੇ ਕਿਰਸਾਨੀ ਧਰਨੇ ਵਿੱਚ ਸਾਮਲ ਹੋਣ ਦੀ ਹਾਮੀ ਭਰੀ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …