Monday, October 12, 2026

ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ ਜੀ.ਐਨ.ਡੀ.ਯੂ ਦੀ ਫ੍ਰੀ ਈ-ਬੱਸ ਸੇਵਾ

ਅੰਮ੍ਰਿਤਸਰ, 31 ਦਸੰਬਰ (ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਚੱਲ ਰਹੀਆਂ ਫ੍ਰੀ ਈ-ਬੱਸਾਂ ਵਿਦਿਆਰਥੀਆਂ ਅਤੇ ਹੋਰਨਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ।ਦੱਸਣਯੋਗ ਹੈ ਕਿ ਵਿਸ਼ਾਲ ਰਕਬੇ ਵਿੱਚ ਫੈਲੀ ਜੀ.ਐਨ.ਡੀ.ਯੂ ਵਲੋਂ ਜਿੱਥੇ ਗ਼ੈਰ ਜਰੂਰੀ ਵਾਹਨਾਂ ਦੀ ਭੀੜ ਘਟਾਉਣ ਲਈ ਜਿਥੇ ਜੀ.ਟੀ ਰੋਡ ਛੇਹਰਟਾ ਅਤੇ ਰਾਮ ਤੀਰਥ ਰੋਡ ਵਾਲੇ ਗੇਟਾਂ ਦੇ ਨਜ਼ਦੀਕ ਵਿਸ਼ਾਲ ਵਾਹਨ ਪਾਰਕਾਂ ਦਾ ਨਿਰਮਾਣ ਕੀਤਾ ਹੈ।ਉਥੇ ਯੂਨੀਵਰਸਿਟੀ ਦੇ ਵਾਤਾਵਰਨ ਨੂੰ ਸਾਫ ਸੁਥਰਾ ਤੇ ਸ਼ੁੱਧ ਬਣਾਉਣ ਲਈ ਵੀ ਯੋਗ ਉਪਰਾਲੇ ਕੀਤੇ ਹਨ ਇਸੇ ਤਹਿਤ ਹੁਣ ਫ੍ਰੀ ਈ ਬੱਸ ਸੇਵਾ ਸ਼ੁਰੂ ਕੀਤੀ ਹੈ। ਜਿਸ ਵਿਚ ਵਿਦਿਆਰਥੀ ਅਤੇ ਹੋਰ ਵਿਭਾਗੀ ਕੰਮਾਂਕਾਰਾਂ ਨੂੰ ਆਉਣ ਵਾਲੇ ਆਮ ਲੋਕ, ਕਰਮਚਾਰੀ ਤੇ ਗ਼ੈਰ ਕਰਮਚਾਰੀ ਸਫਰ ਕਰ ਰਹੇ ਹਨ।ਅਰਥ ਸ਼ਾਸਤਰ ਵਿਭਾਗ ਦੀ ਵਿਦਿਆਰਥਣ ਦੀਪਿਕਾ ਬੱਬਰ ਅਤੇ ਦਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਫ੍ਰੀ ਈ ਬੱਸ ਸੇਵਾ ਵਿਦਿਆਰਥੀਆਂ ਨੂੰ ਆਵਾਜਾਈ ਦੀ ਸਹੂਲਤ ਦੇ ਰਹੀ ਹੈ।ਯੂਨੀਵਰਸਿਟੀ ਦੇ ਵੀ.ਸੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਉਨਾਂ ਨੇ ਹਰੇਕ ਵਰਗ ਨੂੰ ਇਸ ਦਾ ਲਾਹਾ ਲੈਣ ਦੀ ਸਲਾਹ ਦਿੱਤੀ।ਰਜਿਸਟਰਾਰ ਪ੍ਰੋ. (ਡਾ.) ਕੇ.ਐਸ ਕਾਹਲੋਂ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਬੰਧਨ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਨ ਲਈ ਵੱਚਨਬੱਧ ਹੈ।ਫ੍ਰੀ ਈ ਬੱਸ ਸੇਵਾ ਵੀ ਇਸੇ ਸਿਲਸਿਲੇ ਦਾ ਇਕ ਹਿੱਸਾ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …