
ਅੰਮ੍ਰਿਤਸਰ, 27 ਅਕਤੂਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰੋਪੜ ਵਿਖੇ ਕਰਵਾਏ ਗਏ ‘ਪੰਜਾਬ ਸਕੂਲ ਸਟੇਟ ਸਵੀਮਿੰਗ ਅਤੇ ਵਾਟਰ ਪੋਲੋ ਚੈਂਪੀਅਨਸ਼ਿਪ’ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆ 12 ਸੋਨੇ ਦੇ ਤਮਗੇ ਆਪਣੇ ਝੋਲੀ ਵਿੱਚ ਪਾ ਕੇ ਸਕੂਲ ਦਾ ਨਾਂ ਚਮਕਾਇਆ ਹੈ।
ਵਿਦਿਆਰਥੀਆਂ ਦੀ ਕਾਮਯਾਬੀ ‘ਤੇ ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਵਧਾਈ ਦਿੰਦਿਆ ਦੱਸਿਆ ਕਿ ਸਾਹਿਲਪ੍ਰੀਤ ਸਿੰਘ ਨੇ 2 ਸੋਨੇ ਅਤੇ ਈਸ਼ਵਨਪ੍ਰੀਤ ਸਿੰਘ ਨੇ 5 ਸੋਨੇ ਦੇ ਤਮਗੇ ਜਿੱਤ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਮੁਕਾਮ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਦਾ ਵਿਦਿਆਰਥੀ ਨਸੀਬ ਢਿੱਲੋਂ ਜਿਸਨੇ ਦਿੱਲੀ ਵਿਖੇ ਆਯੋਜਿਤ ਜੂਨੀਅਰ ਏਸ਼ੀਅਨ ਕੈਂਪ ਵਿੱਚ ਹਿੱਸਾ ਲੈ ਕੇ ਤੈਰਾਕੀ ਦਾ ਵਧੀਆ ਪ੍ਰਦਰਸ਼ਨ ਕਰਕੇ 5 ਸੋਨੇ ਦੇ ਤਮਗੇ ਆਪਣੇ ਲੇਖੇ ਪਾਏ।
ਡਾ. ਬਰਾੜ ਨੇ ਦੱਸਿਆ ਕਿ 15 ਤੋਂ 20 ਦਸੰਬਰ ਤੱਕ ਵਧ.ੋਦਰਾ ਵਿਖੇ ਹੋ ਰਹੇ ‘ਸਕੂਲ ਨੈਸ਼ਨਲ ਗੇਮਜ਼’ ਲਈ ਵਿੱਚ ਚੁਣਿਆ ਗਿਆ ਹੈ। ਉਨ੍ਹਾਂ ਨੇ ਉਕਤ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਸਕੂਲ ਦੇ ਕੋਚਾਂ ਨੂੰ ਉਨ੍ਹਾਂ ਦੁਆਰਾ ਕਰਵਾਈ ਗਈ ਮਿਹਨਤ ਤੇ ਲਗਨ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਰਾਸ਼ਟਰੀ ਸਕੂਲ ਖੇਡਾਂ ਵਿੱਚ ਇਸੇ ਤਰ੍ਹਾਂ ਮਾਅਰਕਾ ਮਾਰਨ ਦੀ ਆਸ ਪ੍ਰਗਟਾਈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media