ਲੋਹੜੀ ਮੌਕੇ ਪਿੰਡਾਂ, ਕਸਬਿਆਂ, ਸ਼ਹਿਰਾਂ ‘ਚ ਸਾੜੀਆਂ ਖੇਤੀ ਕਨੂੰਨਾਂ ਦੀਆ ਕਾਪੀਆਂ
ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਸਿੰਘ) – ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ ਅੱਜ 112ਵੇਂ ਦਿਨ ਵਿਚ ਦਾਖਲ ਹੋ ਗਿਆ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ, ਰਣਜੀਤ ਸਿੰਘ ਕਲੇਰਬਾਲਾ ਅਗਵਾਈ ਵਿੱਚ ਪੰਜਾਬ ਦੇ ਹਜਾਰਾਂ ਪਿੰਡਾ, ਸ਼ਹਿਰਾਂ, ਕਸਬਿਆਂ ਵਿੱਚ ਅੱਜ ਲੋਹੜੀ ਮੌਕੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਦੀਆ ਕਾਪੀਆਂ ਸਾੜੀਆਂ ਗਈਆਂ।ਜਥੇਬੰਦੀ ਵਲੋਂ ਹਜ਼ਾਰਾਂ ਵਾਹਣਾਂ ਦੀ ਨਾਲ 12 ਜਨਵਰੀ ਨੂੰ ਗੋਲਡਨ ਗੇਟ ਅੰਮ੍ਰਿਤਸਰ ਤੋਂ ਰਵਾਨਾ ਕੀਤਾ ਗਿਆ ਕਾਫਲਾ ਦੇਰ ਰਾਤ ਸ਼ਾਹਬਾਦ ਗੁਰਦੁਆਰਾ ਮੰਜੀ ਸਾਹਿਬ ਵਿਖੇ ਪਹੁੰਚਿਆ, ਰਾਤ ਰੁਕਣ ਤੋਂ ਬਾਅਦ ਅੱਜ ਫਿਰ ਪਹਿਲਾਂ ਦੀ ਤਰ੍ਹਾਂ ਸਵੇਰੇ 7 ਵਜੇ ਦਿੱਲੀ ਸਿੰਘੂ ਕੰੁਡਲੀ ਬਾਰਡਰ ਵਿੱਚ ਚੱਲ ਰਹੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ।ਜਿਸ ਦੀ ਅਗਵਾਈ ਅੰਮ੍ਰਿਤਸਰ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ,ਦਫਤਰ ਸਕੱਤਰ ਗੁਰਬਚਨ ਸਿੰਘ ਅਤੇ ਜਿਲਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ ਕਰ ਰਹੇ ਹਨ।ਦੱਸਣਯੋਗ ਹੈ ਕਿ ਕਿਸਾਨ ਮਜ਼ਦੂਰ ਜਥੇਬੰਦੀ ਦਾ ਇਹ ਵੱਡਾ ਕਾਫਲਾ ਕਰੀਬ 35/40 ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ।ਇਹ ਜਥਾ 26 ਜਨਵਰੀ ਨੂੰ ਦਿੱਲੀ ਟ੍ਰੈਕਟਰ ਪਰੇਡ ਮਾਰਚ ਵਿੱਚ ਵੱਡੇ ਪੱਧਰ ‘ਤੇ ਸ਼ਮੂਲੀਅਤ ਕਰੇਗਾ।
ਇਸ ਮੌਕੇ ਸਕੱਤਰ ਸਿੰਘ ਕੋਟਲਾ, ਗੁਰਦੇਵ ਸਿੰਘ ਗੱਗੋਮਾਹਲ, ਅਜੀਤ ਸਿੰਘ ਠੱਠੀਆਂ, ਹਰਬਿੰਦਰ ਸਿੰਘ ਭਲਾਈਪੁਰ, ਮੁਖਤਾਰ ਸਿੰਘ ਭੰਗਵਾਂ, ਚਰਨ ਸਿੰਘ ਕਲੇਰ ਘੁਮਾਣ, ਡਾ. ਕੰਵਰਦਲੀਪ ਸਿੰਘ, ਅਮੋਲਕਜੀਤ ਸਿੰਘ, ਸੰਤੋਖ ਸਿੰਘ ਬੁਤਾਲਾ, ਗੁਰਭੇਜ ਸਿੰਘ ਸੂਰੋਪੱਡਾ, ਕਿਰਪਾਲ ਸਿੰਘ ਭੰਗਵਾਂ, ਹਰਪਿੰਦਰ ਸਿੰਘ ਚਮਿਆਰੀ, ਬਲਵੰਤ ਸਿੰਘ ਕੋਟਲਾ, ਗੁਰਦੇਵ ਸਿੰਘ ਵਰਪਾਲ, ਕੁਲਵੰਤ ਸਿੰਘ ਕੱਕੜ, ਜੋਗਾ ਸਿੰਘ ਖਾਰੇ, ਗੁਰਬਿੰਦਰ ਸਿੰਘ ਭਰੋਭਾਲ, ਮੁਖਬੈਨ ਸਿੰਘ, ਕੰਵਲਜੀਤ ਸਿੰਘ ਜੋਧਾਨਗਰੀ, ਬਾਜ ਸਿੰਘ ਸਾਰੰਗੜਾ, ਕੰਵਲਜੀਤ ਸਿੰਘ ਵੰਨਚੜੀ, ਕੁਲਦੀਪ ਸਿੰਘ ਚੱਬਾ ਆਦਿ ਆਗੂ ਹਾਜ਼ਰ ਸਨ।