ਕਰਮਜੀਤ ਸਿੰਘ ਰਿੰਟੂ ਨੇ ਲਾਲੀ ਮਜੀਠੀਆ ਨੂੰ ਸੌਂਪੀ ਹਾਈਕਮਾਂਡ ਤੋਂ ਪ੍ਰਵਾਨਿਤ ਉਮੀਦਵਾਰਾਂ ਲਿਸਟ
ਅੰਮ੍ਰਿਤਸਰ, 20 ਜਨਵਰੀ (ਸੁਖਬੀਰ ਸਿੰਘ) – ਕਰਮਜੀਤ ਸਿੰਘ ਰਿੰਟੂ ਚੋਣ ਅਬਜ਼ਰਵਰ ਵਿਧਾਨ ਸਭਾ ਹਲਕਾ ਮਜੀਠਾ ਨੇ ਨਗਰ ਕੌਂਸਲ ਚੋਣਾਂ ਲਈ ਸਾਰੀਆਂ 13
ਵਾਰਡਾਂ ਤੇ ਹਾਈਕਮਾਂਡ ਦੀ ਪ੍ਰਵਾਨਗੀ ਮਗਰੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਐਲਾਨ ਦਿੱਤੇ ਗਏ ਹਨ।ਚੋਣ ਅਬਜ਼ਰਵਰ ਰਿੰਟੂ ਨੇ ਦੱਸਿਆ ਕਿ ਨਗਰ ਕੌਂਸਲ ਮਜੀਠਾ ਦੀਆਂ ਚੋਣਾਂ ਲਈ ਕਾਂਗਰਸ ਹਾਈਕਮਾਂਡ ਤੋਂ ਪ੍ਰਵਾਨਿਤ ਉਮੀਦਵਾਰਾਂ ਦੀ ਲਿਸਟ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਇੰਚਾਰਜ਼ ਵਿਧਾਨ ਸਭਾ ਹਲਕਾ ਮਜੀਠਾ ਨੂੰ ਸੌਂਪ ਦਿੱਤੀ ਗਈ ਹੈ।
ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਨਗਰ ਕੌਂਸਲ ਚੋਣਾਂ ’ਚ ਮਜੀਠਾ ਹਲਕੇ ਦੀਆਂ ਸਾਰੀਆਂ ਵਾਰਡਾਂ ਸਮੇਤ ਨਗਰ ਕੌਂਸਲ ਤੇ ਕਾਰਪੋਰੇਸ਼ਨ ਦੀਆਂ ਚੋਣਾਂ ’ਚ ਕਾਂਗਰਸ ਦੀ ਇਤਿਹਾਸਕ ਜਿੱਤ ਪੱਕੀ ਹੈ।ਉਨ੍ਹਾਂ ਕਿਹਾ ਕਾਂਗਰਸ ਸਰਕਾਰ ਨੇ ਪਿਛਲੇ ਕੁੱਝ ਹੀ ਸਾਲਾਂ ’ਚ ਹੀ ਪੰਜਾਬ ਨੂੰ ਵਿਕਾਸ ਦੀਆਂ ਤੰਦਾਂ ਨੂੰ ਮਜ਼ਬੂਤ ਕੀਤਾ ਹੈ, ਜਿਸ ਤੋਂ ਹਰ ਪੰਜਾਬ ਵਾਸੀ ਖੁਸ਼ ਹੈ।
Punjab Post Daily Online Newspaper & Print Media