ਕਿਸਾਨਾਂ ਵਲੋਂ ਕੁੱਬਾ ਟੋਲ ਪਲਾਜ਼ਾ ‘ਤੇ ਮਨਾਇਆ ਗਿਆ ‘ਪਗੜੀ ਸੰਭਾਲ ਜੱਟਾ’ ਦਿਵਸ
ਸਮਰਾਲਾ, 25 ਫਰਵਰੀ (ਇੰਦਰਜੀਤ ਸਿੰਘ ਕੰਗ) – ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਟੋਲ ਪਲਾਜ਼ਾ ਕੁੱਬਾ ਵਿਖੇ ਇਲਾਕੇ ਦੇ ਕਿਸਾਨਾਂ ਵਲੋਂ ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਅਜੀਤ ਸਿੰਘ ਦਾ ਜਨਮ ਦਿਵਸ ਮੌਕੇ ‘ਪੱਗੜੀ ਸੰਭਾਲ ਦਿਵਸ’ ਮਨਾਇਆ ਗਿਆ।
ਇਸ ਸਮੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਬਾਨੀ ਪ੍ਰਧਾਨ ਸਾਥੀ ਦਾਤਾਰ ਸਿੰਘ ਦੇ ਅਚਾਨਕ ਦੇਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਹਨਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੇ ਆਗੂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਗਈ।ਡਾ. ਹਰਜਿੰਦਰਪਾਲ ਸਿੰਘ ਨੇ ਇਸ ਲਹਿਰ ਦੇ ਮੋਢੀ ਚਾਚਾ ਅਜੀਤ ਸਿੰਘ ਦੇ ਜੀਵਨ ਅਤੇ ਉਨ੍ਹਾਂ ਵਲੋਂ ਕੀਤੇ ਸੰਘਰਸ਼ ‘ਤੇ ਚਾਨਣਾ ਪਾਇਆ।
ਸਮਾਗਮ ‘ਚ ਹੋਰਨਾਂ ਤੋਂ ਇਲਾਵਾ ਕੈਪਟਨ ਮੱਖਣ ਸਿੰਘ, ਸੁਖਦੇਵ ਸਿੰਘ ਕੁੱਬਾ, ਹਰਜਿੰਦਰਪਾਲ ਸਿੰਘ ਸਮਰਾਲਾ, ਅਜੀਤ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਸਿੰਘ, ਤੇਜਿੰਦਰ ਸਿੰਘ ਬੇਗੋਵਾਲ, ਹਰਜਿੰਦਰ ਸਿੰਘ ਕੁੱਬਾ, ਗੁਰਦੇਵ ਸਿੰਘ, ਲਛਮਣ ਸਿੰਘ ਬੇਗੋਵਾਲ, ਟਹਿਲ ਸਿੰਘ ਸੁਲਤਾਨਪੁਰ, ਸੱਜਣ ਸਿੰਘ ਲੱਲ ਕਲਾਂ, ਬਾਬਾ ਗੁਰਬਖ਼ਸ਼ ਸਿੰਘ, ਗੁਰਮੇਲ ਸਿੰਘ ਜਟਾਣਾ, ਹਰਚੰਦ ਸਿੰਘ ਆਦਿ ਹਾਜ਼ਰ ਸਨ।