2 ਮਾਰਚ ਨੂੰ ਸ਼ਾਮ 4 ਵਜੇ ਬੰਗਾ ਰੋਡ ਸਮਸ਼ਾਨਘਾਟ ਵਿਖੇ ਹੋਵੇਗਾ ਅੰਤਿਮ ਸੰਸਕਾਰ
ਨਵਾਂਸ਼ਹਿਰ, 1 ਮਾਰਚ (ਪੰਜਾਬ ਪੋਸਟ ਬਿਊਰੋ) – ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਦੇ ਪੀ.ਏ ਰਾਕੇਸ਼ ਕੁਮਾਰ ਵਿੱਕੀ (40), ਜੋ ਕਿ ਕੋਵਿਡ ਕਾਰਨ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱੱਲ ਰਹੇ ਸਨ, ਦਾ ਬੀਤੀ ਰਾਤ ਡੀ.ਐਮ.ਸੀ ਲੁਧਿਆਣਾ ਵਿਖੇ ਦਿਹਾਂਤ ਹੋ ਗਿਆ।ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਨਾਂ ਨੂੰ 18 ਫਰਵਰੀ ਨੂੰ ਡੀ.ਐਮ.ਸੀ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਬੀਤੀ ਰਾਤ ਉਨਾਂ ਆਖ਼ਰੀ ਸਾਹ ਲਿਆ।ਵਿਧਾਇਕ ਅੰਗਦ ਸਿੰਘ ਵਲੋਂ ਰਾਕੇਸ਼ ਕੁਮਾਰ ਵਿੱਕੀ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਉਨਾਂ ਦੇ ਵਿਛੋੜੇ ਨੂੰ ਨਿੱਜੀ ਘਾਟਾ ਕਰਾਰ ਦਿੱਤਾ।
ਉਨਾਂ ਦੱਸਿਆ ਕਿ ਵਿੱਕੀ ਦਾ ਅੰਤਿਮ ਸੰਸਕਾਰ ਭਲਕੇ 2 ਮਾਰਚ ਨੂੰ ਬੰਗਾ ਰੋਡ ਸਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
Punjab Post Daily Online Newspaper & Print Media